


ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 13 ਜਨਵਰੀ
ਜਿਥੇ ਅਯੋਕੇ ਸਮਾਜ ਵਿਚ ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਨਕਾਰਿੲਆ ਜਾਂਦਾ ਹੈ ਅਤੇ ਵੱਡੀ ਗਿਣਤੀ ਲੋਕ ਘਰ ਵਿਚ ਲੜਕੀ ਪੈਦਾ ਹੋਣ ਤੇ ਮਾਤਮ ਮਨਾਉਂਦੇ ਹਨ ਉਥੇ ਹੀ ਫਰੀਦਕੋਟ ਦੇ ਪ੍ਰੀਤਮ ਸਿੰਘ ਦੇ ਪਰਿਵਾਰ ਵੱਲੋਂ ਓਹਨਾ ਦੇ ਕੈਨਡਾ ਰਹਿੰਦੇ ਪੁੱਤਰ ਅਵਤਾਰ ਸਿੰਘ ਅਤੇ ਨੂੰਹ ਗਗਨਦੀਪ ਕੌਰ ਦੇ ਘਰ ਦਾ ਧੀ ਗੁਰਸਾਂਝ ਕੌਰ ਦੇ ਆਪਣੇ ਘਰ ਵਿਚ ਜਨਮ ਤੇ ਪਹਿਲੀ ਲੋਹੜੀ ਬੜੀ ਚਾਂਵਾਂ ਅਤੇ ਧੁਮ ਧਾਮ ਨਾਲ ਮਨਾਈ ਹਈ। ਲੜਕਿਆ ਵਾਂਗ ਹੀ ਲੜਕੀ ਦੀ ਮੁਹੱਲੇ ਦੇ ਵੱਖ ਵੱਖ ਘਰਾਂ ਵਿਚ ਲੋਹੜੀ ਵੰਡੀ ਗਈ ਅਤੇ ਖੁਸੀਆਂ ਮਨਾਈਆਂ ਗਈਆਂ।
ਇਸ ਮੌਕੇ ਗੱਲਬਾਤ ਕਰਦਿਆਂ ਬੱਚੀ ਦੇ ਦਾਦਾ ਪ੍ਰੀਤਮ ਸਿੰਘ ਅਤੇ ਦਾਦੀ ਕੁਲਦੀਪ ਕੌਰ ਅਤੇ ਰਿਸਤੇਦਾਰ ਲਖਵਿੰਦਰ ਸਿੰਘ ਹਾਲੀ ਨੇ ਕਿਹਾ ਕਿ ਉਹਨਾਂ ਦੇ ਘਰ ਲਵਕੀ ਜਨਮੀਂ ਹੈ ਅਤੇ ਉਹਨਾਂ ਨੂੰ ਬਹੁਤ ਖੁਸੀ ਹੈ ਇਸੇ ਲਈ ਅੱਜ ਉਹਨਾਂ ਵੱਲੋਂ ਆਪਣੇ ਘਰ ਜਨਮੀਂ ਲੜਕੀ ਦੀ ਲੜਕਿਆ ਵਾਂਗ ਲੋਹੜੀ ਵੰਡੀ ਹੈ।
ਇਸ ਮੌਕੇ ਰਿਸਤੇਦਾਰ ਸੀਨੀਅਰ ਪੱਤਰਕਾਰ ਬਲਵਿੰਦਰ ਹਾਲੀ , ਬੱਚੀ ਦੇ ਚਾਚਾ ਪੱਤਰਕਾਰ ਜਗਤਾਰ ਦੁਸਾਂਝ ਨੇ ਕਿਹਾ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਮਾਪਿਆਂ ਦਾ ਜਿਆਂਦਾ ਸਤਿਕਾਰ ਕਰਦੀਆਂ ਹਨ ਅੱਜ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀਂ ਹਨ ਇਸ ਲਈ ਸਭ ਨੂੰ ਲੜਕੀਆਂ ਦੇ ਜਨਮ ਤੇ ਵੀ ਖੁਸੀਆਂ ਮਨਾਉਂਣੀਆਂ ਚਾਹੀਦੀਆਂ ਹਨ ਇਸ ਮੌਕੇ ਰਿਸਤੇਦਾਰ ਪ੍ਰੀਤ ਕੌਰ ,ਅਰਸ਼ ਦੀਪ ਕੌਰ , ਪਰਮਜੀਤ ਕੌਰ ,ਚਰਨਜੀਤ ਕੌਰ , ਪਰਮਜੀਤ ਕੌਰ ਗਿੱਲ ,ਸੋਨੀਆ ਲਖਵਿੰਦਰ ਕੌਰ ,ਅਵਰਾਜ ,ਪੱਤਰਕਾਰ ਸੁਖਜਿੰਦਰ ਸਹੋਤਾ ,ਦਲਜੀਤ ਦੁੱਲਾ, ਅੰਗਰੇਜ਼ ਸਿੰਘ ,ਤਰਸੇਮ ਸਿੰਘ ,ਹਰਪ੍ਰੀਤ ਸੈਂਰੀ ਹਾਜ਼ਿਰ ਸਨ।







- “ਪੰਜਾਬ ਸਰਕਾਰ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਵਿਧਾਨ ਸਭਾ ਵਿੱਚ ਸਪੱਸ਼ਟ ਬਿਆਨ ਦੇਵੇ ਡਿਪਟੀ ਕਮਿਸ਼ਨਰ
- ਫੌਜ਼ ਵਿਚ ਭਰਤੀ ਹੋਣ ਦੇ ਚਾਹਵਾਨ ਨੋਜਵਾਨ 16 ਮਾਰਚ 2021 ਤੱਕ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ
- ਜੀਵਨ ਨੂੰ ਨਵੀਂ ਦਿਸ਼ਾ , ਊਰਜਾ ਅਤੇ ਸਕਾਰਾਤਮਕਤਾ ਦੇ ਗਿਆ ਮਹਾਰਾਸ਼ਟਰ ਦਾ 54ਵਾਂ ਨਿਰੰਕਾਰੀ ਸੰਤ ਸਮਾਗਮ
- 30 ਰੁਪਏ ਵਿੱਚ ਰੁਪਏ 5 ਲੱਖ ਤੱਕ ਦਾ ਇਲਾਜ ਮੁਫਤ ਕਰਵਾਓ, ਸਰਕਾਰ ਵੱਲੋਂ ਵਿਸੇਸ ਸਹੂਲਤ
- 22 ਸਾਲ ਦੀ ਸ਼ਾਨਦਾਰ ਸੇਵਾਵਾਂ ਨਿਭਾਉਣ ਮਗਰੋੋਂ ਡੀ.ਪੀ.ਆਰ.ਓ ਦਫਤਰ ਦੇ ਡਰਾਈਵਰ ਸ: ਕੁਲਵੰਤ ਸਿੰਘ ਸੇਵਾਮੁਕਤ
More Stories
“ਪੰਜਾਬ ਸਰਕਾਰ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਵਿਧਾਨ ਸਭਾ ਵਿੱਚ ਸਪੱਸ਼ਟ ਬਿਆਨ ਦੇਵੇ ਡਿਪਟੀ ਕਮਿਸ਼ਨਰ
ਫੌਜ਼ ਵਿਚ ਭਰਤੀ ਹੋਣ ਦੇ ਚਾਹਵਾਨ ਨੋਜਵਾਨ 16 ਮਾਰਚ 2021 ਤੱਕ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ
ਜੀਵਨ ਨੂੰ ਨਵੀਂ ਦਿਸ਼ਾ , ਊਰਜਾ ਅਤੇ ਸਕਾਰਾਤਮਕਤਾ ਦੇ ਗਿਆ ਮਹਾਰਾਸ਼ਟਰ ਦਾ 54ਵਾਂ ਨਿਰੰਕਾਰੀ ਸੰਤ ਸਮਾਗਮ