ਸਵਾਮੀ ਵਿਵੇਕਾਨੰਦ ਜੀ ਨੋਜਵਾਨਾਂ ਲਈ ਮਾਰਗ ਦਰਸ਼ਕ ਸਨ ਨੌਜਵਾਨਾਂ ਨੂੰ ਉਹਨਾਂ ਤੋਂ ਪ੍ਰਰੇਣਾ ਲੈਣ ਦੀ ਲੋੜ-ਸਰਬਜੀਤ ਸਿੰਘ

January 13, 2021 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 13 ਜਨਵਰੀ

ਨੋਜਵਾਨਾਂ ਦੇ ਮਸੀਹਾ ਅਤੇ ਨੋਜਵਾਨਾਂ ਦੇ ਮਾਰਗ ਦਰਸ਼ਕ ਵੱਜੋ ਜਾਣੇ ਜਾਂਦੇ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਕੌਮੀ ਯੁਵਾ ਦਿਵਸ ਨਹਿਰੂ ਯੂਵਾ ਕੇਂਦਰ ਮਾਨਸਾ ਵਿਖੇ ਸਵਾਮੀ ਵਿਵੇਕਾਨੰਦ ਜੀ ਨੂੰ ਸਰਧਾ ਦੇ ਫੁੱਲ ਭੇਟ ਕਰਕੇ ਮਨਾਇਆ ਗਿਆ।ਸਵਾਮੀ ਵਿਵੇਕਾਨੰਦ ਜੀ ਦੀ ਜੀਵਨੀ ਬਾਰੇ ਚਰਚਾ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਡੀਨਟਰ ਸ਼੍ਰੀ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਅਫਸਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਇੱਕ ਅਜਿਹੀ ਸ਼ਖਸ਼ੀਅਤ ਸਨ, ਜਿੰਨਾਂ ਨੇ ਨੋਜਵਾਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਹਿੱਤ ਉਪਰਾਲੇ ਕੀਤੇ ਉਹ ਇੱਕ ਵਿਅਕਤੀ ਨਹੀ ਸਗੌ ਇੱਕ ਸੰਸਥਾ ਵੱਜੋ ਉਭਰੇ ਇਸ ਕਾਰਣ ਹੀ ਭਾਰਤ ਸਰਕਾਰ ਵੱਲੋ ਉਹਨਾਂ ਦਾ ਜਨਮ ਦਿਨ ਕੌਮੀ ਯੁਵਾ ਦਿਵਸ ਵੱਜੌ ਮਨਾਇਆ ਜਾਂਦਾ ਹੈ।ਸ਼੍ਰੀ ਘੰਡ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕੰਮ ਕਰਨ ਅਤੇ ਸਮਾਜ ਵਿੱਚੋਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ ਸਮਾਜ ਨੂੰ ਸੇਧ ਦੇਣ।ਉਹਨਾਂ ਦੱਸਿਆ ਕਿ ਆਉਣ ਵਾਲਾ ਸਾਰਾ ਹਫਤਾ ਸਵਾਮੀ iੋਵਵੇਕਾਨੰਦ ਜੀ ਨੂੰ ਸਮਰਪਿਤ ਰੱਖਕੇ ਮਨਾਇਆ ਜਾਵੇਗਾ।ਜਿਸ ਦੋਰਾਨ ਵੱਖ ਵੱਖ ਵਿਸ਼ਿਆਂ ਤੇ ਲੈਖ ,ਭਾਸ਼ਣ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ। ਜਿਲ੍ਹਾ ਬਾਲ ਭਲਾਈ ਸਰੁਖਿਆ ਦਫਤਰ ਦੇ ਕਾਊਂਸਲਰ ਰਜਿੰਦਰ ਵਰਮਾ ਨੇ  ਬੱਚਿਆਂ ਦੇ ਅਧਿਕਾਰਾਂ,ਬਾਲ ਸੋਸ਼ਣ,ਬਾਲ ਮਜਦੂਰੀ ਅਤੇ ਨੋਜਵਾਨ ਕਲੱਬਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਝੇਂ ਕੀਤੇ।ਇਸ ਮੋਕੇ ਹੋਰਨਾਂ ਤੋ ਇਲਾਵਾ ਸੁਖਵਿੰਦਰ ਸਿੰਘ ਚਕੇਰੀਆਂ, ਖੁਸ਼ਵਿੰਦਰ ਸਿੰਘ ਫੁਲੂਵਾਲਾ ਡੋਡ, ਮਨੋਜ ਕੁਮਾਰ ਛਾਪਿਆਂ ਵਾਲੀ, ਰਮਨਦੀਪ ਕੌਰ ਸਿਰਸੀਵਾਲਾ, ਕਰਮਜੀਤ ਸਿੰਘ, ਸੰਦੀਪ ਸਿੰਘ ਘੁਰੱਕਣੀ, ਸ਼ੀਤਲ ਕੌਰ, ਮਨਦੀਪ ਕੌਰ ਝੁਨੀਰ, ਲੱਡੂ ਧੰਜਲ ਮਾਨਸਾ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *