ਯਾਰਾਂ ਦੀ ਗੱਲ

January 13, 2021 0 Comments

ਲੇਖਕ-ਸ਼ਿਵਨਾਥ ਦਰਦੀ
ਆਓ ਕਰੀਏ, ਯਾਰਾਂ ਦੀ ਗੱਲ,
ਵਿਛੜ ਗਏ ਓਨਾਂ, ਪਿਆਰਾਂ ਦੀ ਗੱਲ ।
ਤੱਕ ਤੱਕ ਜਿਨਾਂ ਨੂੰ, ਜਿਊਦੇ ਸੀ,
ਓਨਾਂ, ਹੀਰਾਂ ਹਾਰਾਂ ਦੀ ਗੱਲ।
ਟਪਕਦਾ ਹੈ,ਅੱਖਾਂ ਚੋ ਲਹੂ,
ਦਿਲ ਤੇ ਪੈਦੀਆਂ, ਮਾਰਾਂ ਦੀ ਗੱਲ ।
ਉਜੜ ਗਏ, ਸਭ ਬਾਗ ਬਗੀਚੇ,
ਰੁਸ ਗਈਆਂ ਓਨਾਂ, ਬਹਾਰਾਂ ਦੀ ਗੱਲ ।
ਬਿਰਹੋ ਮਾਰੀ, ਪਈ ਕੋਇਲ ਕੂਕੇ,
ਟੁਟੇ ਦਿਲ ਦੀਆਂ, ਤਾਰਾਂ ਦੀ ਗੱਲ ।
ਪਿਆਰ, ਮੁਹੱਬਤ ਦਾ, ਕੀ ਓਨਾਂ
ਜੋ ਕਰਦੇ ਰਹਿੰਦੇ, ਖਾਰਾਂ ਦੀ ਗੱਲ ।
ਕੀ ਜੋੜਨਗੇ, ਰਿਸ਼ਤਾ ਕਿਸੇ ਨਾਲ ,
ਜੋ ਕਰਦੇ ਨੇ, ਹੰਕਾਰਾਂ ਦੀ ਗੱਲ ।
‘ਦਰਦੀ‘ ਤੇਰੇ, ਦਰਦ ਨੂੰ, ਕੀ ਸਮਝਣ ,
ਓਨਾਂ ਕੋਲ ਤਾਂ, ਕੋਠੀਆਂ ਕਾਰਾਂ ਦੀ ਗੱਲ ।
ਲੇਖਕ-ਸ਼ਿਵਨਾਥ ਦਰਦੀ
ਸੰਪਰਕ :- 9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।

Leave a Reply

Your email address will not be published. Required fields are marked *