ਪੰਜਾਬ ਸਰਕਾਰ ਵੱਲੋੋਂ ਕਾਰੋੋਬਾਰੀਆਂ ਦੇ ਵੈਟ ਮਸਲਿਆਂ ਦੇ ਹੱਲ ਲਈ ਓ.ਟੀ.ਐਸ. ਯੋੋਜਨਾ ਸ਼ੁਰੂ



0 ਵਪਾਰੀ ਵਰਗ ਵੱਲੋੋਂ ਪੰਜਾਬ ਸਰਕਾਰ ਦੇ ਫੈਸਲੇ ਦੀ ਸ਼ਲਾਘਾ
0 ਓ.ਟੀ.ਐਸ. ਸਕੀਮ ਦਾ ਵਪਾਰੀ ਵਰਗ ਨੂੰ ਵੱਡਾ ਲਾਭ ਮਿਲੇਗਾ-ਸੇਤੀਆ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 13 ਜਨਵਰੀ
ਪੰਜਾਬ ਸਰਕਾਰ ਵੱਲੋੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਕਾਰੋੋਬਾਰੀਆਂ ਦੀਆਂ ਵੈੱਟ ਨਾਲ ਸੰਬੰਧਤ ਸਮੱਸਿਆਵਾਂ ਅਤੇ ਮਸਲਿਆਂ ਦੇ ਹੱਲ ਲਈ ਉਨ੍ਹਾਂ ਨੂੰ ਰਾਹਤ ਦਿੰਦਿਆਂ ਓ.ਟੀ.ਐਸ. ਯੋੋਜਨਾ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਕਿ ਰਾਜ ਦੇ ਕਾਰੋੋਬਾਰੀਆਂ ਨੂੰ ਭਾਰੀ ਲਾਭ ਪੁੱਜੇਗਾ।
ਇਸ ਯੋੋਜਨਾ ਨੂੰ ਲਾਗੂ ਕਰਨ ਲਈ ਰਾਜ ਪੱਧਰੀ ਸਮਾਗਮ ਲੁਧਿਆਣਾ ਵਿਖੇ ਕੀਤਾ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਤੇ ਸੁੰਦਰ ਸ਼ਾਮ ਅਰੋੋੜਾ ਅਤੇ ਸ੍ਰੀ ਵਿਜੇ ਇੰਦਰ ਸਿੰਗਲਾ ਤੋੋਂ ਇਲਾਵਾ ਵੱਡੀ ਗਿਣਤੀ ਵਿੱਚ ਲੁਧਿਆਣਾ ਦੇ ਵਪਾਰੀਆਂ ਤੇ ਉਦਯੋੋਗਪਤੀਆਂ ਨੇ ਹਿੱਸਾ ਲਿਆ।
ਸਮੂਹ ਬੁਲਾਰਿਆਂ ਨੇ ਰਾਜ ਪੱਧਰੀ ਸਮਾਗਮ ਨੂੰ ਸੰਬੋੋਧਨ ਕਰਦਿਆ ਕਿਹਾ ਕਿ ਇਸ ਯੋੋਜਨਾ ਨਾਲ ਵਪਾਰੀ ਵਰਗ ਨੂੰ ਆਰਥਿਕ ਤੌੌਰ ਤੇ ਭਾਰੀ ਰਾਹਤ ਮਿਲੇਗੀ। ਉਨ੍ਹਾਂ ਇਸ ਵੱਡੇ ਉਪਰਾਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਓ.ਟੀ.ਐਸ. ਯੋੋਜਨਾ ਤਹਿਤ ਵਪਾਰੀਆਂ ਤੇ ਕਾਰੋੋਬਾਰੀਆਂ ਨੂੰ ਸਾਲ 2005 ਤੋੋਂ ਲੈ ਕੇ ਹੁਣ ਤੱਕ ਵੈੱਟ ਨਾਲ ਸਬੰਧਤ ਕੇਸਾਂ ਵਿੱਚ ਯੱਕਮੁਸ਼ਤ 10 ਪ੍ਰਤੀਸ਼ਤ ਰਾਸ਼ੀ ਦੇ ਕੇ ਆਪਣੇ ਕੇਸਾਂ ਦੀ ਸੈੱਟਲਮੈਂਟ ਕਰਨ ਦੀ ਸਹੂਲਤ ਮਿਲੇਗੀ।
ਇਸ ਸਬੰਧੀ ਜਿਲ੍ਹਾ ਪੱਧਰੀ ਵਰਚੁਅਲ ਸਮਾਗਮ ਇਥੋੋਂ ਦੇ ਐਨ.ਆਈ.ਸੀ. ਹਾਲ ਵਿਖੇ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਵਜੋੋਂ ਸਿ਼ਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋੋਂ ਸ਼ੁਰੂ ਕੀਤੀ ਗਈ ਓ.ਟੀ.ਐਸ. ਯੋੋਜਨਾ ਨਾਲ ਵਪਾਰੀਆਂ ਦੇ ਪਿਛਲੇ ਲੰਮੇ ਸਮੇਂ ਤੋੋਂ ਵੈੱਟ ਨਾਲ ਸਬੰਧਤ ਕੇਸ ਜਾਂ ਮਸਲੇ ਹੱਲ ਹੋੋਣ ਵਿੱਚ ਮਦਦ ਮਿਲੇਗੀ ਤੇ ਇਸ ਦਾ ਰਾਜ ਦੇ ਸਮੂਹ ਵਪਾਰੀ ਵਰਗ ਨੂੰ ਵੱਡਾ ਆਰਥਿਕ ਲਾਭ ਹੋੋਏਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਉਦਯੋੋਗਾਂ ਨੂੰ ਪ੍ਰਫੁੱਲਤ ਕਰਨ ਲਈ ਅਤੇ ਵਪਾਰੀਆਂ/ਕਾਰੋੋਬਾਰੀ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਿਲਾ ਪ੍ਰਸ਼ਾਸਨ ਵੱਲੋੋਂ ਕਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌੌਕੇ ਵਪਾਰ ਮੰਡਲ ਅਤੇ ਸਰਾਫਾ ਬਜ਼ਾਰ ਦੇ ਸ੍ਰੀ ਰਾਜਨ ਠਾਕੁਰ ਨੇ ਪੰਜਾਬ ਸਰਕਾਰ ਦੀ ਇਸ ਯੋੋਜਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਦਾ ਵਪਾਰੀ ਵਰਗ ਸਮੇਤ ਹੋੋਰ ਵਪਾਰੀਆਂ ਨੂੰ ਭਾਰੀ ਲਾਭ ਮਿਲੇਗਾ।
ਇਸ ਮੌੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ, ਖੁਰਾਕ ਤੇ ਸਪਲਾਈ ਕੰਟਰੋੋਲਰ ਰਾਜ ਰਿਸ਼ੀ ਮਹਿਰਾ, ਚੇਅਰ ਨਗਰ ਸੁਧਾਰ ਟਰੱਸਟ ਐਡਵੋੋਕੇਟ ਸ੍ਰੀ ਲਲਿਤ ਗੁਪਤਾ, ਈ.ਟੀ.ਓ ਐਕਸਾਈਜ਼ ਸ੍ਰੀ ਸ਼ਤੀਸ਼ ਕੁਮਾਰ ਗੋੋਇਲ, ਈ.ਟੀ.ਓ. ਜੀ.ਐਸ.ਟੀ. ਸ੍ਰੀ ਪਰਮਜੀਤ ਸਿੰਘ ਪੰਧੇਰ, ਸ੍ਰੀ ਰਾਜਨ ਠਾਕੁਰ ਪ੍ਰਧਾਨ ਸਰਾਫਾ ਬਾਜ਼ਾਰ, ਸ੍ਰੀ ਚਰਨਜੀਤ ਸਿੰਘ ਰਾਈਸ ਸੈੱਲਰ, ਪ੍ਰਦਮਨ ਸਿੰਘ ਕਲਾਥ ਮਰਚੈਂਟ, ਪ੍ਰਿੰਸ ਨਰੂਲਾ, ਲੋੋਕੇਦਰ ਸ਼ਰਮਾ ਕੰਪਿਊਟਰ ਐਸੋਸੀਏਸ਼ਨ, ਰਜਨੀਸ਼ ਗਰੋੋਵਰ ਟੈਲੀਕਾਮ, ਵੰਸ਼ ਕੁਮਾਰ ਕਰਿਆਨਾ ਮਰਚੈਂਟ, ਰਵੀ ਸੇਠੀ ਭੱਠਾ ਯੂਨੀਅਨ, ਇੰਸੀਪੈਕਟਰ ਮਨੀਸ਼ ਗਰਗ, ਕਰਨਦੀਪ ਸਿੰਘ, ਜਸਵੰਤ ਸਿੰਘ ਅਤੇ ਸ੍ਰੀ ਰਮਨਦੀਪ ਸਿੰਘ ਸੇਠੀ ਵੀ ਹਾਜ਼ਰ ਸਨ।






- 31ਵੇਂ ਦਿਨ ਸਿਲਾਈ ਸੈਂਟਰ ’ਚ ਪੁੱਜੇ ਕੁਲਦੀਪ ਸਿੰਘ ਸੋਹੀ ਐਸ.ਪੀ. ਨੇ ਕੀਤੀਆਂ ਉਸਾਰੂ ਗੱਲਾਂ
- ਵਧੀਕ ਡਿਪਟੀ ਕਮਿਸ਼ਨਰ ਦੁਆਰਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਦਾ ਦੌਰਾ
- ਸਿਵਲ ਹਸਪਤਾਲ ਕੋਟਕਪੂਰਾ ਵਿਖੇ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ’ਤੇ
- ਹੁਣ 31 ਜਨਵਰੀ ਤੋਂ 2 ਫਰਵਰੀ 2021 ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ: ਸਿਵਲ ਸਰਜਨ
- ਗੀਤਕਾਰ ਅਤੇ ਲੇਖ਼ਕ ਵਜੋਂ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਵੱਲ ਯਤਨਸ਼ੀਲ:ਰਾਕੇਸ਼ ਬਖਸ਼ੀ