ਓਲਡ ਕੈਂਟ ਰੋਡ ’ਤੇ ਲੱਗਾ ਕੂੜੇ ਦਾ ਢੇਰ

January 13, 2021 0 Comments

ਰਾਕੇਸ਼ ਗਰਗ
ਫ਼ਰੀਦਕੋਟ, 13 ਜਨਵਰੀ

ਸਥਾਨਕ ਓਲਡ ਕੈਂਟ ਰੋਡ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਪਰ ਪ੍ਰਸ਼ਾਸਨ ਵੱਲੋਂ ਇਸ ਨੂੰ ਚੁਕਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਨਾਂ ਕੂੜੇ ਦੇ ਢੇਰਾਂ ’ਤੇ ਬਦਬੂ ਮਾਰ ਰਹੀ ਹੈ ਅਤੇ ਮੱਛਰ ਪੈਦਾ ਹੋ ਰਿਹਾ ਹੈ, ਜਿਸ ਕਾਰਨ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ। ਇਥੋਂ ਲੰਘਣ ਵਾਲੇ ਲੋਕਾਂ ਨੂੰ ਇਨਾ ਕੂੜੇ ਦੇ ਢੇਰਾਂ ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਹੀਗਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨਾਂ ਕੂੜੇ ਦੇ ਢੇਰਾਂ ਨੂੰ ਇਥੋਂ ਚੁਕਵਾਇਆ ਜਾਵੇ।

Leave a Reply

Your email address will not be published. Required fields are marked *