ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਧੀਆਂ ਦੀ ਲੋਹੜੀ ਮਨਾਈ

January 13, 2021 0 Comments

0 ਬੇਟੀ ਬਚਾਓ ਬੇਟੀ ਪੜਾਓ ਦਾ ਦਿੱਤਾ ਸੁਨੇਹਾ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 13 ਜਨਵਰੀ

ਡਾ ਸੰਜੇ ਕਪੂਰ ਸਿਵਲ ਸਰਜਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰੇਨੂ ਭਾਟੀਆ ਜਿਲਾ ਪਰਿਵਾਰ ਭਲਾਈ ਅਫਸਰ ਅਤੇ ਡਾ. ਅਵਤਾਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਬਾਜਾਖਾਨਾ ਦੀ ਅਗਵਾਈ ਹੇਠ ਸਮੁਦਾਇਕ ਸਿਹਤ ਕੇਂਦਰ ਬਾਜਖਾਨਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ।ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰੇਨੂ ਭਾਟੀਆ ਅਤੇ ਡਾ. ਅਵਤਾਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਲੜਕੇ ਤੇ ਲੜਕੀਆਂ ਦੀ ਸਮਾਜਿਕ ਸਥਿਤੀ ਸਮਾਨ ਹੈ, ਲੜਕੀਆਂ ਹਰ ਖੇਤਰ ਵਿੱਚ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ, ਖੇਡਾਂ ਦਾ ਖੇਤਰ ਜਾਂ ਕੋਈ ਹੋਰ ਖੇਤਰ ਹਰ ਪੱਖੋਂ ਲੜਕਿਆਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਹਨ ਇਸ ਲਈ ਲੜਕੀਆਂ ਨੂੰ ਜਨਮ ਲੈਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਤਰੱਕੀ ਕਰ ਸਕੇ। ਉਨਾਂ ਨੇ ਦੱਸਿਆ ਕਿ ਲਿੰਗ ਨਿਰਧਾਰਨ ਟੈਸਟ ਕਰਨਾ ਪੀ.ਸੀ. ਐਂਡ ਪੀ.ਐਨ.ਡੀ.ਟੀ ਐਕਟ ਅਧੀਨ ਕਾਨੂੰਨੀ ਜੁਰਮ ਹੈ, ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਔਰਤ ਲਿੰਗ ਨਿਰਧਾਰਨ ਟੈਸਟ ਕਰਵਾਉਂਦਾ ਹੈ ਜਾਂ ਕਰਵਾਉਣ ਲਈ ਉਕਸਾਉਂਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਕਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਜਿਲਾ ਕੁਆਰਡੀਨੇਟਰ ਓਮ ਅਰੋੜਾ, ਛਿੰਦਰਪਾਲ ਸਿੰਘ ਸਿਹਤ ਸੁਪਰਵਾਈਜਰ, ਸੁਧੀਰ ਧੀਰ ਬੀ.ਈ.ਈ. ਅਤੇ ਫਲੈਗ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਕਿਹਾ ਕਿ ਵਿਗਿਆਨ ਦੀ ਕ੍ਰਾਂਤੀਕਾਰੀ ਖੋਜ਼ ਅਲਟਰਾ ਸਾਉਂਡ ਤਾਂ ਮਨੁੱਖੀ ਸਰੀਰ ਦੀਆਂ ਬੀਮਾਰੀਆ ਜਾਨਣ ਲਈ ਕੀਤੀ ਗਈ ਸੀ ਪਰੰਤੂ ਸਾਡੇ ਸਮਾਜ ਵੱਲੋਂ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ । ਅਲਟਰਾ ਸਾਊਂਡ ਦੀ ਵਰਤੋਂ ਨਾਲ ਲਿੰਗ ਨਿਰਧਾਰਨ ਟੈਸਟ ਕਰਕੇ ਸਾਡੇ ਦੇਸ਼ ਅਤੇ ਸੂਬੇ ਦਾ ਲਿੰਗ ਅਨੁਪਾਤ ਖਤਰਨਾਕ ਹੱਦ ਤੱਕ ਡਿੱਗ ਪਿਆ ਹੈ।ਉਨਾਂ ਸਭ ਨੂੰ ਅਪੀਲ ਕੀਤੀ ਕਿ ਉਹ ਭਰੂਣ ਹੱਤਿਆ ਖਿਲਾਫ ਆਪ ਵੀ ਜਾਗਰੂਕ ਹੋਣ ਤੇ ਲੋਕਾਂ ਨੂੰ ਵੀ ਜਾਣਕਾਰੀ ਦੇਣ।ਇਸ ਮੌਕੇ ਨਵ ਜੰਮੀ ਬੱਚੀਆਂ ਨੂੰ ਗਰਮ ਕੱਪੜੇ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਕਿਰਨਦੀਪ ਕੌਰ, ਡਾ. ਸਨਮੀਤ ਸਿੰਘ, ਡਾ. ਆਂਚਲ, ਸੁਖਪਾਲ ਸਿੰਘ ਫਾਰਮੇਸੀ ਅਫਸਰ, ਗੋਪਾਲ ਕਿ੍ਰਸ਼ਨ ਫਾਰਮੇਸੀ ਅਫਸਰ, ਕੰਵਲਜੀਤ ਕੌਰ ਮਪਵ, ਅਮਰਜੀਤ ਕੌਰ ਮਪਵ, ਸੰਦੀਪ ਕੁਮਾਰ ਮਪਵ, ਗੁਰਮੀਤ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਰਾਹੁਲ ਪਥਰੀਆ, ਬਲਕਾਰ ਸਿੰਘ, ਜਗਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *