ਕੈਪਟਨ ਸਰਕਾਰ ਨੇ ਨੌ ਸਾਲਾਂ ਵਿਚ ਵਿਮੁਕਤ ਘੁਮੰਤੂ ਜਨ ਜਾਤੀ ਵੈਲਫੇਅਰ ਨਾਲ ਇਕ ਵੀ ਮੀਟਿੰਗ ਨਹੀਂ ਕੀਤੀ-ਆਰ ਐਸ ਪਰਮਾਰ

January 14, 2021 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 14 ਜਨਵਰੀ

ਵਿਮੁਕਤ ਘੁਮੰਤੂ ਜਨ ਜਾਤੀ ਵੈਲਫੇਅਰ ਸੰਘ ਅਤੇ ਬਾਵਰੀਆ ਕਬੀਲਾ ਭਲਾਈ ਮੰਚ ਦੇ ਕੌਮੀ ਸਲਾਹਕਾਰ ਆਰ ਐਸ ਪਰਮਾਰ ਨੇ ਪ੍ਰੈਸ ਨੂੰ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸਾਲ ਪਹਿਲਾਂ ਅਤੇ ਚਾਰ ਸਾਲ ਹੁਣ ਪੰਜਾਬ ਦੇ ਮੁਖ ਮੰਤਰੀ ਰਹਿਣ ਦੇ ਬਾਵਜੂਦ ਵਿਮੁਕਤ ਜਾਤੀ ਕਬੀਲਿਆਂ ਨਾਲ ਨੌ ਸਾਲਾਂ ਵਿਚ ਇਕ ਵੀ ਮੀਟਿੰਗ ਨਹੀਂ ਕੀਤੀ। ਇਨਾਂ ਕਬੀਲਿਆਂ ਦੀਆਂ ਸੂਬਾ ਪੱਧਰੀ ਮੰਗਾਂ ਜਿਉੰ ਦੀਆਂ ਤਿਉੰ ਹੀ ਲਟਕ ਰਹੀਆਂ ਹਨ। ਇਹ ਕਬੀਲੇ ਬੀਤੇ 70-72 ਸਾਲਂ ਤੋੰ ਆਪਣੇ ਸੰਵਿਧਾਨਕ ਹੱਕਾਂ ਤੋਂ ਵਾਂਝੇ ਹਨ, ਪਰ ਹੁਣ ਵਿਮੁਕਤ ਕਬੀਲਿਆਂ ਦਾ ਭਲਾਈ ਬੋਰਡ ਬਣਾ ਕੇ ਪਤਾ ਨਹੀਂ ਕਿਹੜੀ ਭਲਾਈ ਕਰਨਾ ਚਾਹੁੰਦੇ ਹਨ। ਵਿਮੁਕਤ ਕਬੀਲਿਆਂ ਦੀ ਭਲਾਈ ਬੋਰਡ ਬਨਾਉਣ ਦੀ ਕੋਈ ਮੰਗ ਨਹੀਂ ਸੀ, ਇਸ ਲਈ ਧਰਮਵੀਰ ਸਿੰਘ ਮਾਹੀਆ ਨੂੰ ਬੋਰਡ ਦੀ ਚੇਅਰਮੈਨੀ ਇਹ ਕਹਿਕੇ ਠੁਕਰਾ ਦੇਣੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਪਹਿਲਾਂ ਇਨਾਂ ਕਬੀਲਿਆਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾ ਪੂਰੀਆਂ ਕਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਬੀਲਿਆਂ ਦੀਆਂ ਵੋਟਾਂ ਬਟੋਰਨ ਲਈ ਇਹ ਬੋਰਡ ਦੀ ਚੇਅਰਮੈਨੀ ਦਾ ਲੌਲੀਪੌਪ ਦੇ ਕੇ ਸਮਾਜ ਨੂੰ ਬੁਧੂ ਬਨਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਸਰਕਾਰ ਦੇ ਚਾਰ ਸਾਲ ਲੰਘਣ ਉਪਰੰਤ ਆਖਰੀ ਸਾਲ ਵਿਚ ਬੋਰਡ ਦੀ ਨਿਯੁਕਤੀ ਕਰਨਾ ਜਾਹਰ ਕਰਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੀ ਅਕਾਲੀ ਸਰਕਾਰ ਵਾਂਗ ਹੀ ਇਨਾਂ ਕਬੀਲਿਆਂ ਨੂੰ ਝਾਫਿਆਂ ਤੇ ਘੜੀਸਨਾਂ ਚਾਹੁੰਦੀ ਹੈ, ਸਿਰਫ ਬੋਰਡ ਬਣਾਕੇ ਇਨਾਂ ਕਬੀਲਿਆਂ ਦੀਆਂ ਵੋਟਾਂ ਨਹੀਂ ਮਿਲਣੀਆਂ, ਸਮੂਹ ਕਬੀਲੇ ਇਸ ਲੂੰਬੜ ਚਾਲ ਦੀ ਨਿੰਦਿਆ ਕਰਦੇ ਹਨ ਪਹਿਲਾਂ ਟੇਬਲ ਮੀਟਿੰਗ ਕਰਕੇ ਮੰਗਾਂ ਪੂਰੀਆਂ ਕੀਤੀਆਂ ਜਾਣ ਫਿਰ ਬੋਰਡ ਦੇ ਮਾਦਿਯਮ ਰਾਹੀਂ ਹੋਰ ਭਲਾਈ ਦੇ ਕੰਮ ਕੀਤੇ ਜਾਣ।

Leave a Reply

Your email address will not be published. Required fields are marked *