ਜਾਗਦੇ ਰਹੋ ਯੂਥ ਕਲੱਬ ਵੱਲੋ ਲਗਾਤਾਰ ਖੂਨਦਾਨ ਕੈਂਪ ਲਗਾਉਣੇ ਸਲਾਘਾਯੋਗ ਉਪਰਾਲਾ-ਵਿਧਾਇਕ ਚੰਦੂਮਾਜਰਾ

January 14, 2021 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਪਟਿਆਲਾ, 14 ਜਨਵਰੀ

ਕੋਵਿਡ—19 ਅਤੇ ਡੇਂਗੂ ਦੇ ਭਿਆਨਕ ਦੌਰ ਸਮੇਂ ਦੌਰਾਨ ਬਲੱਡ ਬੈਂਕ ਵਿੱਚ ਖੂਨ ਦੀ ਭਾਰੀ ਕਮੀਂ ਦੇ ਚਲਦਿਆਂ ਜਾਗਦੇ ਰਹੋ ਯੂਥ ਕਲੱਬ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਬਸੰਤ ਰਿਤੂ ਯੂਥ ਕਲੱਬ ਦੇ ਸਹਿਯੋਗ ਨਾਲ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ, ਥੈਲਾਸੀਮੀਆਂ ਤੋ ਪੀੜਤ 255 ਬੱਚਿਆ ਖੂਨਦਾਨ ਕੈਂਪ ਆਯੋਜਨ ਕੀਤਾ ਗਿਆ। ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਿਰਕਤ ਕੀਤੀ। ਸ੍ਰ: ਚੰਦੂਮਾਜਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਵੈ-ਇੱਛਕ ਖੂਨਦਾਨ ਕੈਂਪ ਲਗਾਉਣੇ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਖੂਨਦਾਨ ਸਰਬੋਤਮ ਦਾਨ ਹੈ,ਕਿਉਂਕਿ ਇਸ ਨਾਲ ਮਰਦੀਆਂ ਜ਼ਿੰਦਗੀਆਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।ਜੇਕਰ ਇਹ ਖੂਨਦਾਨੀ ਨਾ ਹੋਣ ਤਾਂ ਅਨੇਕਾਂ ਮਰੀਜ ਖੂਨ ਨਾ ਮਿਲਣ ਕਰਕੇ ਮੌਤ ਦੇ ਮੂੰਹ ‘ਚ ਚਲੇ ਜਾਣ।ਖੂਨ ਦਾ ਕੋਈ ਬਦਲ ਨਹੀਂ ਹੈ,ਕਿਉਂਕਿ ਇਹ ਬਨਾਉਟੀ ਢੰਗ ਨਾਲ਼ ਤਿਆਰ ਨਹੀਂ ਕੀਤਾ ਜਾ ਸਕਦਾ।ਖੂਨ ਹਰੇਕ ਮਨੁੱਖ ਦੇ ਸਰੀਰ ਅੰਦਰ ਹੀ ਤਿਆਰ ਹੋ ਸਕਦਾ ਹੈ।ਖੂਨਦਾਨੀ ਦੁਆਰਾ ਦਾਨ ਕੀਤੇ ਗਏ ਇਕ ਯੂਨਿਟ ਖੂਨ ਨਾਲ ਚਾਰ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨਾ ਆਖਿਆ ਕਿ ਕੁਝ ਲੋਕ ਖੂਨਦਾਨ ਸੇਵਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਉਨਾ ਤੋ ਸਮੂਹ ਖੂਨਦਾਨੀਆ ਨੂੰ ਅਤੇ ਸਮਾਜ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।ਉਨਾ ਨੇ ਦਸਿਆ ਕਿ ਜੇਕਰ ਕੋਈ ਵੀ ਸੰਸਥਾਵਾ ਖੂਨਦਾਨ ਕੈਂਪ ਲਗਾਉਦੀਆ ਹਨ,ਉਨਾ ਨੂੰ ਬਲੱਡ ਬੈਂਕਾ ਵੱਲੋ ਰਿਫਰੈਸ਼ਮੈਂਟ ਦੇ ਚਾਰਜ ਦਿੱਤੇ ਜਾਂਦੇ ਹਨ। ਹਰਫੂਲ ਸਿੰਘ ਭੰਗੂ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਨੌਰ ਨੇ ਆਖਿਆ ਕਿ ਮੁੰਡੇ ਕੁੜੀਆਂ ਸਮਾਜ ਲਈ ਆਪਣਾ ਫਰਜ਼ ਸਮਝਦੇ ਹੋਏ ਬਿਨਾਂ ਕਿਸੇ ਭੇਦ-ਭਾਵ ਨਾਲ ਅਣਜਾਣ ਲੋਕਾਂ ਖੂਨਦਾਨ ਜਰੂਰ ਕਰਨ। ਖੂਨਦਾਨ ਕੈਂਪ ਵਿਚ 18 ਖੂਨਦਾਨੀਆਂ ਨੇ ਆਪਣਾ ਖੂਨ ਸੌਗਾਤ ਵਜੋਂ ਭੇਟ ਕੀਤਾ। ਇਹ ਕੈਂਪ ਦੀਦਾਰ ਸਿੰਘ ਭੰਗੂ,ਸੰਜੀਵ ਸਰਮਾ ਸਨੌਰ ਅਤੇ ਦੀਪਕ ਧੀਮਾਨ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਪ੍ਰਗਟ ਸਿੰਘ ਵਜੀਦਪੁਰ ਅਤੇ ਬਲਕਾਰ ਸਿੰਘ ਅਸਰਪੁਰ ਵੱਲੋਂ ਸਮੂਹ ਖ਼ੂਨਦਾਨੀਆਂ ਨੂੰ ਕਲੱਬ ਦਾ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ।
ਸੰਜੀਵ ਸਰਮਾ ਸਨੌਰ ਨੇ ਆਖਿਆ ਕਿ ਇਹ ਦੋਨੋ ਕਲੱਬਾਂ ਵੱਲੋਂ ਥੈਲਾਸੀਮੀਆ ਦੇ ਮਰੀਜਾਂ ਲਈ ਵੀ ਖੂਨਦਾਨ ਕੈਂਪ ਲਗਾ ਕੇ ਸਹਾਇਤਾ ਕੀਤੀ ਜਾਂਦੀ ਹੈ। ਸੰਜੀਵ ਸਰਮਾ ਸਨੌਰ 31ਵੀਂ ਵਾਰ ਖੂਨਦਾਨ ਕੀਤਾ।ਪਿਊਸ਼ ਗੁਪਤਾ ਨੇ 39ਵੀਂ ਵਾਰ ਖੂਨਦਾਨ ਕੀਤਾ।ਦੀਦਾਰ ਸਿੰਘ ਭੰਗੂ ਨੇ ਆਏ ਹੋਏ ਸਾਰੇ ਟੀਮ ਮੈਂਬਰ ਅਤੇ ਖੂਨਦਾਨੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ,ਹਰਫੂਲ ਸਿੰਘ ਭੰਗੂ ਸਾਬਕਾ ਚੇਅਰਮੈਨ,ਦੀਦਾਰ ਸਿੰਘ ਭੰਗੂ, ਸੰਜੀਵ ਸਰਮਾ ਸਨੌਰ, ਦੀਪਕ ਧੀਮਾਨ,ਪ੍ਰਗਟ ਸਿੰਘ ਵਜੀਦਪੁਰ,ਅਮਰਜੀਤ ਸਿੰਘ ਜਾਗਦੇ ਰਹੋ,ਵਰਿੰਦਰ ਸਿੰਘ ਡਕਾਲਾ ਪੀ.ਏ.ਬਲਕਾਰ ਸਿੰਘ,ਸੁਸੀਲ ਕੁਮਾਰ,ਜਗਤਾਰ ਸਿੰਘ,ਸਤਗੁਰ ਸਿੰਘ,ਪਿਊਸ਼ ਗੁਪਤਾ,ਕੁਲਦੀਪ ਸਿੰਘ ਬੋਸਰ ਕਲਾ,ਗੁਰਪ੍ਰੀਤ ਸਿੰਘ,ਸੁਰਜੀਤ ਸਿੰਘ,ਜਗਤਾਰ ਸਿੰਘ,ਗਗਨਦੀਪ ਸਿੰਘ,ਹਰਕ੍ਰਿਸ਼ਨ ਸਿੰਘ ਸੁਰਜੀਤ,ਲੋਕ ਸੇਵਾ ਪਟਿਆਲਾ ਤੋ ਹੈਪੀ ਸੁਖੀਜਾ ਕਲੱਬ ਮੈਂਬਰਾਂ ਨੇ ਭਾਗ ਲਿਆ।

Leave a Reply

Your email address will not be published. Required fields are marked *