ਡਿਪਟੀ ਕਮਿਸ਼ਨਰ ਫੇਸਬੁੱਕ ਲਾਈਵ ਰਾਹੀਂ ਜਿਲਾ ਵਾਸੀਆਂ ਨਾਲ ਹੋਏ ਰੂ-ਬ-ਰੂ

January 14, 2021 0 Comments

0 16 ਜਨਵਰੀ ਨੂੰ ਜਿ਼ਲੇ ਵਿੱਚ ਹੋਵੇਗੀ ਕਰੋਨਾ ਵੈਕਸੀਨ ਦੀ ਸ਼ੁਰੂਆਤ
0 ਲੋੋਕਾਂ ਨੂੰ ਕਰੋੋਨਾ ਤੋੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 14 ਜਨਵਰੀ

ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਬੀਤੀ ਸ਼ਾਮ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਜਿਲਾ ਵਾਸੀਆਂ ਦੇ ਰੂ ਬਰੂ ਹੋ ਕੇ ਕਰੋੋਨਾ ਮਹਾਂਮਾਰੀ ਦੀ ਤਾਜ਼ਾ ਸਥਿਤੀ, ਇਸ ਤੋੋਂ ਬਚਾਅ ਆਦਿ ਸਮੇਤ ਹੋੋਰ ਮੁੱਦਿਆਂ ਬਾਰੇ ਵੀ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ 8 ਜਨਵਰੀ ਨੂੰ ਕਰੋੋਨਾ ਦੀ ਵੈਕਸੀਨ ਦੀ ਜਿ਼ਲ੍ਹੇ ਵਿੱਚ ਮੋੋਕਡ੍ਰਿਲ ਸਫਲਤਾਪੂਰਵਕ ਹੋੋ ਚੁੱਕੀ ਹੈ ਅਤੇ 16 ਜਨਵਰੀ ਤੋੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਰੀਦਕੋੋਟ ਜਿਲ੍ਹੇ ਦੇ ਪਹਿਲੀ ਕਤਾਰ ਦੇ ਹੈਲਥ ਵਰਕਰਾਂ ਨੂੰ ਕਰੋਨਾ ਵੈਕਸੀਨ ਪਹਿਲ ਦੇ ਆਧਾਰ ਤੇ ਲਗਾਈ ਜਾਵੇਗੀ।ਜਿਸ ਲਈ 6223 ਹੈਲਥ ਵਰਕਰਾਂ ਨੂੰ ਰਜਿਸਟਰਡ ਕੀਤਾ ਗਿਆ ਹੈ।ਵੈਕਸੀਨੇਸ਼ਨ ਲਈ ਫਰੀਦਕੋਟ, ਸਾਦਿਕ, ਕੋੋਟਕਪੂਰਾ, ਜੈਤੋੋ ਅਤੇ ਬਾਜਾਖਾਨਾ ਵਿਖੇ ਕੇਂਦਰ ਬਣਾਏ ਗਏ ਹਨ ਜਿਸ ਵਿੱਚ ਹਰ ਰੋੋਜ਼ ਇਕ ਕੇਂਦਰ ਵਿੱਚ 100 ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾਵੇਗੀ ਅਤੇ ਜਿ਼ਲੇ੍ਹ ਵਿੱਚ 500 ਲੋੋਕਾਂ ਨੂੰ ਰੋੋਜ਼ਾਨਾ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਦ ਰੁੱਤ ਦੌਰਾਨ ਪੈ ਰਹੀ ਕੜਾਕੇ ਦੀ ਠੰਢ ਅਤੇ ਧੁੰਦ ਵਿਚ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਅਤੇ ਕੋਵਿਡ-19 ਮਹਾਮਾਰੀ ਕਾਰਨ ਸਾਵਧਾਨੀਆਂ ਦੀ ਪਾਲਣਾ ਹੋਰ ਵੀ ਜ਼ਰੂਰੀ ਹੈ।
ਫਰੀਦਕੋੋਟ ਜਿਲ੍ਹੇ ਵਿੱਚ ਕਰੋੋਨਾ ਦੀ ਤਾਜ਼ਾ ਸਥਿਤੀ ਅਨੁਸਾਰ ਕੱਲ ਸ਼ਾਮ 06 ਵਿਅਕਤੀਆਂ ਨੂੰ ਠੀਕ ਹੋੋਣ ਉਪਰੰਤ ਛੁੱਟੀ ਦਿੱਤੀ ਗਈ ਅਤੇ ਜਿ਼ਲੇ੍ਹ ਵਿਚ ਕਰੋੋਨਾ ਪਾਜਿਟਿਵ ਦੇ 11 ਨਵੇ ਕੇਸ ਸਾਹਮਣੇ ਆਏ ਹਨ।ਹੁਣ ਤੱਕ ਪੂਰੇ ਜਿਲ੍ਹੇ ਵਿੱਚ 3942 ਕਰੋੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ ਜਿੰਨਾ ਵਿਚੋੋ 3809 ਲੋੋਕ ਸਾਵਧਾਨੀਆਂ, ਹਦਾਇਤਾਂ ਦੀ ਪਾਲਣਾ ਅਤੇ ਉਪਚਾਰ ਰਾਹੀਂ ਤੰਦਰੁਸਤ ਹੋੋ ਚੁੱਕੇ ਹਨ ਅਤੇ ਜਿ਼ਲੇ੍ਹ ਵਿੱਚ ਹੁਣ ਤੱਕ 58830 ਕਰੋੋਨਾ ਸੈਂਪਲ ਇੱਕਤਰ ਕੀਤੇ ਜਾ ਚੁੱਕੇ ਹਨ। ਜਦਕਿ ਜਿਲ੍ਹੇ ਵਿੱਚ ਹੁਣ ਕਰੋੋਨਾ ਦੇ 58 ਐਕਟਿਵ ਕੇਸ ਹਨ। ਇਸ ਤੋੋਂ ਇਲਾਵਾ ਕਰੋੋਨਾ ਕਰਕੇ ਹੁਣ ਤੱਕ 75 ਮੌੌਤਾਂ ਹੋੋ ਚੁੱਕੀਆਂ ਹਨ।ਇਸ ਲਈ ਸਾਵਧਾਨੀਆਂ ਵਰਤਣ ਵਿੱਚ ਢਿੱਲ ਨਾ ਕੀਤੀ ਜਾਵੇ।ਇਸ ਸਬੰਧੀ ਅਣਗਹਿਲੀ ਸਾਡੇ ਲਈ ਘਾਤਕ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਚ ਖੰਘ, ਜ਼ੁਕਾਮ ਬੁਖਾਰ ਆਦਿ ਦੇ ਲੱਛਣ ਦਿਸਣ ਤਾਂ ਤੁਰੰਤ ਇਸ ਦਾ ਨੇੜੇ ਦੇ ਫਲੂ ਕਾਰਨਰਾਂ ਵਿਖੇ ਸੈਂਪਲ ਦੇ ਕੇ ਟੈਸਟ ਕਰਵਾਓ ਤਾਂ ਜੋ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਸ ਦਾ ਖਾਤਮਾ ਕੀਤਾ ਜਾ ਸਕੇ ।ਸਰਕਾਰ ਵੱਲੋੋਂ ਇਹ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ। ਹੋੋਰ ਜਿ਼ਆਦਾ ਜਾਣਕਾਰੀ ਲਈ ਸਿਹਤ ਵਿਭਾਗ ਦੇ ਟੋੋਲ ਫਰੀ ਹੈਲਪ ਲਾਈਨ ਨੰ: 104 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *