ਵਿੱਤੀ ਔੌਕੜਾਂ ਦੇ ਬਾਵਜੂਦ ਬਾਬਾ ਫਰੀਦ ਯੂਨੀਵਰਸਿਟੀ ਨੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ-ਡਾ. ਰਾਜ ਬਹਾਦਰ

January 14, 2021 0 Comments

0 ਯੂਨੀਵਰਸਿਟੀ ਵਿੱਚ ਅਤਿ ਆਧੁਨਿਕ ਜੱਚਾ ਬੱਚਾ ਵਾਰਡ ਅਤੇ ਗਾਇਨੀ ਵਾਰਡ ਬਣਕੇ ਤਿਆਰ
0 ਗੁਰੂ ਗੋੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਬਣਨਗੇ ਵਿਸ਼ਵ ਪੱਧਰ ਦੇ ਓਪਰੇਸ਼ਨ ਥਿਏਟਰ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 14 ਜਨਵਰੀ

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੇ ਪਿਛਲੇ ਸਮੇਂ ਵਿੱਚ ਜਿੱਥੇ ਆਪਣੇ ਪ੍ਰੀਖਿਆ ਢਾਂਚੇ (ਐਗਜਾਮੀਨੇਸ਼ਨ ਸਿਸਟਮ) ਵਿੱਚ ਸੁਧਾਰ ਕੀਤਾ ਹੈ ਉੱਥੇ ਹੀ ਵਿੱਤੀ ਸਮੱਸਿਆਵਾਂ ਦੇ ਬਾਵਜੂਦ ਲੋੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦੇ ਨਾਲ ਨਾਲ ਯੂਨੀਵਰਸਿਟੀ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਗਏ ਹਨ ਇਹ ਪ੍ਰਗਟਾਵਾ ਯੂਨੀਵਰਸਿਟੀ ਦੇ ਉਪ ਕੁੱਲਪਤੀ ਡਾ. ਰਾਜ ਬਹਾਦਰ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌੌਰਾਨ ਕੀਤਾ।ਇਸ ਮੌੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰੂਹੀ ਦੁੱਗ ਆਈ.ਏ.ਐਸ ਵੀ ਵਿਸ਼ੇਸ਼ ਤੌੌਰ ਤੇ ਹਾਜ਼ਰ ਸਨ।
ਉੱਪ ਕੁਲਪਤੀ ਡਾ. ਰਾਜ ਬਹਾਦਰ ਨੇ ਕਿਹਾ ਕਿ ਯੂਨੀਵਰਸਿਟੀ ਵੱਲੋੋਂ ਐਗਜਾਮੀਨੇਸਨ਼ ਸਿਸਟਮ ਵਿੱਚ ਕੀਤੇ ਗਏ ਸੁਧਾਰ ਕਾਰਨ ਹੁਣ ਪੀ.ਜੀ.ਆਈ ਵਰਗੀ ਸੰਸਥਾ ਦੀਆਂ ਪ੍ਰੀਖਿਆਵਾਂ ਦੀ ਚੈਕਿੰਗ ਵੀ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਹੋੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਪਿਛਲੇ ਸਾਲ ਯੂਨੀਵਰਸਿਟੀ ਨੂੰ ਸਿਹਤ ਵਿਭਾਗ ਦੀਆਂ 4 ਹਜ਼ਾਰ ਤੋੋਂ ਵੱਧ ਆਸਾਮੀਆਂ ਦੇ ਭਰਤੀ ਕਰਨ ਦੀ ਜਿੰਮੇਵਾਰੀ ਸੌੌਂਪੀ ਗਈ ਸੀ ਜਿਸ ਨੂੰ ਯੂਨੀਵਰਸਿਟੀ ਨੇ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਾਲ 11 ਕੰਸਟੀਚਿਊਟ ਇੰਸੀਚਿਊਟ ਅਤੇ 130 ਦੇ ਕਰੀਬ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਜੁੜੀਆਂ ਹੋੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਖੇਤਰ ਵਿੱਚ ਸੁਪਰ ਸਪੈਸ਼ਲ ਪਲਾਸਟਰ ਸਰਜਰੀ ਕਰਨ ਵਿੱਚ ਵੀ ਬਾਬਾ ਫਰੀਦ ਯੂਨੀਵਰਸਿਟੀ ਨੇ ਮੁਹਾਰਤ ਹਾਸਲ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਗੋੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ 4 ਹੋੋਰ ਨਵੇਂ ਸੁਪਰ ਸਪੈਸ਼ਲਿਸਟ ਵਾਰਡ ਸ਼ੁਰੂ ਕੀਤੇ ਜਾਣਗੇ ਜਿਸ ਨਾਲ ਲਾਗਲੇ ਜਿਲ੍ਹੇ ਦੇ ਲੋੋਕਾਂ ਨੂੰ ਆਪਣੇ ਇਲਾਜ ਲਈ ਹੋੋਰ ਵਧੀਆ ਸਹੂਲਤ ਮਿਲੇਗੀ ਅਤੇ ਯੂਨੀਵਰਸਿਟੀ ਵੱਲੋੋਂ ਆਉਣ ਵਾਲੇ ਸਮੇਂ ਵਿੱਚ ਹੋੋਰ ਸੁਪਰ ਸਪੈਸ਼ਲਿਸਟ ਕੋੋਰਸ ਵੀ ਸ਼ੁਰੂ ਕੀਤੇ ਜਾਣ ਦੀ ਯੋੋਜਨਾ ਹੈ।
ਡਾ. ਰਾਜ ਬਹਾਦਰ ਨੇ ਅੱਗੇ ਦੱਸਿਆ ਕਿ ਵਿੱਤੀ ਸਮੱਸਿਆਵਾਂ ਦੇ ਬਾਵਜੂਦ ਯੂਨੀਵਰਸਿਟੀ ਨੇ ਆਪਣੇ ਸਾਧਨਾ ਰਾਹੀਂ ਅਤਿ ਆਧੁਨਿਕ ਜੱਚਾ ਬੱਚਾ ਬਲਾਕ ਮੁਕੰਮਲ ਕਰਵਾਇਆ ਹੈ ਅਤੇ ਇਸ ਤੋੋਂ ਇਲਾਵਾ ਗਾਇਨੀ ਬਲਾਕ ਵੀ ਮੁਕੰਮਲ ਹੋੋ ਚੁੱਕਾ ਹੈ ਜਿਸ ਦਾ ਜਲਦੀ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋੋਂ ਆਪਣੇ ਸਾਧਨਾਂ ਰਾਹੀਂ 5 ਵਧੀਆ ਓਪਰੇਸ਼ਨ ਥਿਏਟਰ ਜੋੋ ਕਿ ਵਿਸ਼ਵ ਪੱਧਰੀ ਹੋੋਣਗੇ ਬਣਾਏ ਜਾਣਗੇ ਜਿੰਨਾ ਤੇ 2 ਕਰੋੋੜ ਰੁਪਏ ਤੋੋਂ ਵੱਧ ਰਾਸ਼ੀ ਖਰਚ ਆਵੇਗੀ ਅਤੇ ਇਹ ਕੰਮ 5 ਮਹੀਨਿਆ ਵਿੱਚ ਮੁਕੰਮਲ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਸਪਾਂਸਰ ਸਕੀਮਾਂ ਰਾਹੀਂ 9 ਕਰੋੋੜ ਰੁਪਏ ਦੀ ਲਾਗਤ ਨਾਲ 3 ਹੋਸਟਲਾਂ ਦੀ ਉਸਾਰੀ ਕੀਤੀ ਗਈ ਹੈ।ਇਸ ਤੋੋਂ ਇਲਾਵਾ ਯੂਨੀਵਰਸਿਟੀ ਵੱਲੋੋਂ ਵੱਖ ਵੱਖ ਸੰਸਥਾਵਾਂ, ਜਿਲ੍ਹਾ ਹਸਪਤਾਲਾਂ ਵਿੱਚ ਡਿਪਲੋੋਮਾ ਕੋੋਰਸ ਸਟਾਰਟ ਕਰਨ ਦੀ ਵੀ ਯੋੋਜਨਾ ਹੈ।ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਕੰਪਲੈਕਸ ਵਿੱਚ ਖੇਲੋੋ ਇੰਡੀਆ ਸਕੀਮ ਤਹਿਤ 6 ਕਰੋੋੜ ਰੁਪਏ ਦੀ ਲਾਗਤ ਨਾਲ ਇੰਨਡੋੋਰ ਖੇਡ ਸਟੇਡੀਅਮ ਬਣਾਇਆ ਜਾਵੇਗਾ ਜਿਸ ਨਾਲ ਵਿਦਿਆਰਥੀਆਂ ਨੂੰ ਖੇਡ ਗਤੀਵਿਧੀਆ ਵਿੱਚ ਭਾਗ ਲੈਣ ਲਈ ਹੋੋਰ ਵਧੀਆ ਸਹੂਲਤ ਮਿਲੇਗੀ।
ਡਾ. ਰਾਜ ਬਹਾਦਰ ਨੇ ਇਹ ਵੀ ਕਿਹਾ ਕਿ ਗੁਰੂ ਗੋੋਬਿੰਦ ਸਿੰਘ ਮੈਡੀਕਲ ਵਿੱਚ ਸਫਾਈ, ਮਰੀਜਾਂ ਦੀ ਸਹੂਲਤ, ਇਲਾਜ ਅਤੇ ਹੋੋਰ ਰਿਸੈਂਪਸ਼ਨ ਕਾਊਟਰ ਬਣਾਉਣ ਆਦਿ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੋੋਵਿਡ ਦੌੌਰਾਨ ਗੁਰੂ ਗੋੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋੋਂ ਕੋੋਵਿਡ ਮਰੀਜਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਇਸ ਤੋੋਂ ਇਲਾਵਾ ਪੰਜਾਬ ਸਰਕਾਰ ਵੱਲੋੋਂ ਕਰੋੋਨਾ ਟੈਸਟ ਲਈ ਕਰੋੋੜਾਂ ਦੀ ਲਾਗਤ ਨਾਲ ਵਧੀਆ ਲੈਬ ਦੀ ਸਥਾਪਨਾ ਕੀਤੀ ਗਈ ਜੋੋ ਕਿ ਦਿਨ ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਲੋੋਕਾਂ ਨੂੰ ਅਪੀਲ ਕੀਤੀ ਕਿ ਉਹ ਕੋੋਵਿਡ ਤੋੋਂ ਬਚਾਅ ਲਈ ਭਾਵੇ ਵੈਕਸੀਨ ਬਣ ਚੁੱਕੀ ਹੈ ਪਰ ਸਾਨੂੰ ਸਾਵਧਾਨੀਆਂ ਉਸੇ ਤਰ੍ਹਾਂ ਹੀ ਵਰਤਣੀਆਂ ਚਾਹੀਦੀਆਂ ਤੇ ਕੋੋਵਿਡ ਵੈਕਸੀਨ ਤੋੋਂ ਘਬਰਾਉਣਾ ਨਹੀਂ ਚਾਹੀਦਾ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ।

Leave a Reply

Your email address will not be published. Required fields are marked *