March 3, 2021

Punjab Diary

News Portal In Punjabi

ਗੀਤਕਾਰ ਅਤੇ ਲੇਖ਼ਕ ਵਜੋਂ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਵੱਲ ਯਤਨਸ਼ੀਲ:ਰਾਕੇਸ਼ ਬਖਸ਼ੀ

ਲੇਖਕ-ਪਰਮ ਮੁੰਬਈ
ਹਿੰਦੀ ਅਤੇ ਪੰਜਾਬੀ ਸਿਨੇਮਾਂ ਖਿੱਤੇ ਨੂੰ ਨਿਵੇਕਲੇ ਦਿਸਹਿੱਦੇ ਪ੍ਰਦਾਨ ਕਰਨ ਵਿਚ ਨੌਜਵਾਨ ਪ੍ਰਤਿਭਾਵਾਂ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨਾਂ ਦੀ ਹੀ ਲੜੀ ਵਜੋਂ ਆਪਣੇ ਵਿਲੱਖਣ ਵਜ਼ੂਦ ਦਾ ਪ੍ਰਗਟਾਵਾ ਬਾਖ਼ੂਬੀ ਕਰਵਾਉਣ ਦਾ ਮਾਣ ਹਾਸਿਲ ਕਰ ਰਿਹਾ ਹੈ, ਨੌਜਵਾਨ ਲੇਖ਼ਕ ਰਾਕੇਸ਼ ਬਖਸ਼ੀ, ਜੋ ਬਾਲੀਵੁੱਡ ਤੋਂ ਬਾਅਦ ਪੰਜਾਬੀ ਸਿਨੇਮਾਂ ਸਨਅਤ ਵਿਚ ਵੀ ਪੜਾਅ ਦਰ ਪੜਾਅ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਦਾ ਮਾਣ ਹਾਸਿਲ ਕਰ ਰਿਹਾ ਹੈ। ਮੂਲ ਰੂਪ ਵਿਚ ਹਰਿਆਣਾ ਸਬੰਧਤ ਇਸ ਪ੍ਰਤਿਭਾਵਾਨ ਲੇਖ਼ਕ ਨਾਲ ਉਨਾਂ ਦੇ ਜੀਵਨ ਅਤੇ ਕਰਿਅਰ ਪਹਿਲੂਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨਾਂ ਸ਼ੁਰੂਆਤੀ ਜੀਵਨ ਤੋਂ ਨਜਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਨਾਂ ਆਪਣੀ ਸਕੂਲੀ ਪੜਾਈ ਅੰਬਾਲਾ ਅਧੀਨ ਪਿੰਡ ਮੈਂਥਰੀ ਸ਼ਖਨ ਤੋਂ ਹਾਸਿਲ ਕੀਤੀ। ਪੰਜਾਬ ਅਤੇ ਪੰਜਾਬੀਅਤ ਕਦਰਾਂ, ਕੀਮਤਾਂ ਨੂੰ ਆਪਣੀ ਹਯਾਤੀ ਦਾ ਅਹਿਮ ਹਿੱਸਾ ਮੰਨਣ ਵਾਲੇ ਇਸ ਹੋਣਹਾਰ ਸਖ਼ਸ਼ ਨੇ ਅੱਗੇ ਦੱਸਿਆ ਕਿ ਸਿਨੇਮਾਂ ਚਕਾਚੌਂਧ ਹਰ ਇਕ ਨੂੰ ਪ੍ਰਭਾਵਿਤ ਕਰਦੀ ਹੈ, ਪਰ ਉਨਾਂ ਦੇ ਮਨ ਵਿਚ ਇਸ ਲਾਈਨ ਪ੍ਰਤੀ ਲਗਨ ਅੱਤ ਦੇ ਸ਼ੈਦਾਈ ਵਾਂਗ ਰਹੀ ਹੈ ਅਤੇ ਉਨਾਂ ਦਾ ਇਹ ਸ਼ੋਕ ਉਨਾਂ ਦੇ ਮਨ ਅੰਦਰ ਬਚਪਣ ਤੋਂ ਹੀ ਅੰਗੜਾਈਆਂ ਲੈਣ ਲੱਗ ਪਿਆ ਸੀ, ਜੋ ਸਕੂਲ ਅਤੇ ਕਾਲਜ ਪੜਾਈ ਦੌਰਾਨ ਹੋਰ ਪਰਪੱਕਤਾ ਨਾਲ ਉਨਾਂ ਦੇ ਦਿਲੋ ਦਿਮਾਗ ਤੇ ਹਾਵੀ ਹੁੰਦਾ ਗਿਆ । ਉਨਾਂ ਦੱਸਿਆ ਕਿ ਉਨਾਂ ਦੀ ਆਸ਼ਾਵਾਂ ਨੂੰ ਬੂਰ ਲਾਉਣ ਵਿਚ ਉਨਾਂ ਦੇ ਪਿਤਾ ਸੁਭਾਸ਼ ਬਖਸ਼ੀ ਅਤੇ ਮਾਤਾ ਸ੍ਰੀਮਤੀ ਵਿਨੇਸ਼ ਬਖ਼ਸੀ ਜੋ ਘਰੇਲੂ ਔਰਤ ਹੈ ਨੇ ਵੀ ਅਹਿਮ ਭੂਮਿਕਾ ਨਿਭਾਈ, ਜਿੰਨਾਂ ਦੀ ਹੌਸਲਾ ਅਫ਼ਜਾਈ ਅਤੇ ਦਿੱਤੇ ਬਲ ਸਦਕਾ ਹੀ ਉਹ ਅੱਜ ਆਪਣੇ ਸਿਨੇਮਾਂ ਪਰਵਾਜ਼ ਨੂੰ ਮਜਬੂਤ ਖੰਭ ਲਾਉਣ ਅਤੇ ਲੰਮੀ ਉਡਾਰੀ ਭਰਨ ਵਿਚ ਕਾਮਯਾਬ ਹੋ ਪਾ ਰਹੇ ਹਨ । ਉਨਾਂ ਅੱਗੇ ਦੱਸਿਆ ਕਿ ਬਚਪਣ ਤੋਂ ਹੀ ਰਚਨਾਤਮਕ ਦਿ੍ਰਸ਼ਟੀਕੋਣ ਉਨਾਂ ਦੀ ਸੋਚ ਤੇ ਹਾਵੀ ਰਿਹਾ ਹੈ, ਜਿਸ ਦੇ ਮੱਦੇਨਜ਼ਰ ਦੁਨੀਆਂ ਨੂੰ ਵੱਖਰੇ ਰੂਪ ਨਾਲ ਵੇਖਣ ਦੀ ਤਾਂਘ ਦੀ ਨਿਰੰਤਰ ਅਸਰ ਵਿਖਾਉਂਦੀ ਰਹੀ ਹੈ, ਜਿਸ ਦੀ ਪਿਤਾ, ਪੁਰਖੀ ਸੋਝੀ ਨੇ ਉਨਾਂ ਨੂੰ ਹੁੰਨਰਮੰਦ ਬਣਾਉਣ ਵਿਚ ਕਾਫ਼ੀ ਯੋਗਦਾਨ ਪਾਇਆ ਹੈ। ਉਨਾਂ ਦੱਸਿਆ ਕਿ ਉਸ ਦੀ ਮਾਂ ਬਚਪਣ ਤੋਂ ਹੀ ਉਸ ਨੂੰ ਬਹੁਤ ਸੁਹਿਰਦ ਲੜਕਾ ਮੰਨਦੀ ਰਹੀ ਹੈ, ਜਿੰਨਾਂ ਨੂੰ ਉਸ ਦੀ ਕਾਬਲੀਅਤ ਤੇ ਪੂਰਾ ਭਰੋਸਾ ਹਮੇਸ਼ਾ ਰਿਹਾ ਹੈ । ਉਨਾਂ ਦੱਸਿਆ ਕਿ ਬਤੌਰ ਲੇਖ਼ਕ ਉਹ ਹਰ ਥੀਮ ਨੂੰ ਆਪਣੇ ਪ੍ਰੋਜੈਕਟਾਂ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ, ਜਿਸ ਦਾ ਸਿਹਰਾ ਉਨਾਂ ਵੱਲੋਂ ਵੱਖ ਵੱਖ ਸਾਹਿਤਕ ਵੰਨਗੀਆਂ ਵਿਚ ਰੁਚੀ ਨੂੰ ਵੀ ਜਾਂਦਾ ਹੈ, ਜਿਸ ਦੇ ਚਲਦਿਆਂ ਉਨਾਂ ਦੀ ਮਿਸਟਰੀ, ਰੋਮਾਂਟਿਕ ਅਤੇ ਮਿਥਿਹਾਸਕ ਕਿਤਾਬਾਂ ਪੜਨ ਦੀ ਲਗਨਸ਼ੀਲਤਾ ਅੱਜ ਵੀ ਕਾਇਮ ਹੈ। ਉਨਾਂ ਦੱਸਿਆ ਕਿ ਇਸ ਖੇਤਰ ਵਿਚ ਮਹਾਰਤ ਹਾਸਿਲ ਕਰਨ ਲਈ ਉਨਾਂ ਵਰਚੂਅਲ ਆਈ ਫ਼ਿਲਮ ਅਕੈਡਮੀ ਮੁਹਾਲੀ ਤੋਂ ਲੇਖ਼ਨ ਕੌਰਸ ਵੀ ਪੂਰਾ ਕੀਤਾ ਹੈ, ਜਿਸ ਤੋਂ ਬਾਅਦ ਉਨਾਂ ਲੇਖਕ ਦੇ ਤੌਰ ਤੇ ਭਾਰਤੀ ਫ਼ਿਲਮ ਇੰਡਸਟਰੀ ਵਿਚ ਆਪਣੀ ਸਥਾਪਤੀ ਦਾ ਮੁੱਢ ਬੰਨਣਾ ਸ਼ੁਰੂ ਕੀਤਾ ਸੀ ਅਤੇ ਉਨਾਂ ਦੀ ਖੁਸ਼ਕਿਸਮਤੀ ਰਹੀ ਹੈ ਕਿ ਇਸ ਛੋਟੇ ਜਿਹੇ ਪੰਜ ਸਾਲਾਂ ਦੇ ਤਜਰਬੇ ਦੌਰਾਨ ਹੀ ਭਾਰਤੀ ਫ਼ਿਲਮ ਉਦਯੋਗ ਵਿਚ ਲੇਖਕ ਦੇ ਤੌਰ ਤੇ ਕਈ ਬੇਹਤਰੀਣ ਫ਼ਿਲਮਾਂ ਉਨਾਂ ਦੀ ਬਾਕਮਾਲ ਲੇਖ਼ਨਸ਼ੈਲੀ ਦਾ ਪ੍ਰਭਾਵਸ਼ਾਲੀ ਇਜਹਾਰ ਕਰਵਾਉਣ ਵਿਚ ਸਫ਼ਲ ਰਹੀਆਂ ਹਨ, ਜਿੰਨਾਂ ਵਿਚ ਰੱਬ ਰਾਖਾ ਹਿੰਦੀ, ਅਕਤੂਬਰ 1984 ਹਿੰਦੀ, ਪਬੰਦੀ -2 ਹਿੰਦੀ, ਪਰੌਣਾ, ਪੰਜਾਬੀ , ਸੱਜਣ ਸਿੰਘ ਰੰਗਰੂਟ ਫੌਜੀ, ਜੱਟੀ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਗੀਤਕਾਰ ਦੇ ਰੂਪ ਵਿਚ ਵੀ ਸੰਗੀਤ ਉਦਯੋਗ ਵਿਚ ਉਨਾਂ ਆਪਣਾ ਯੋਗਦਾਨ ਦਿੱਤਾ ਹੈ , ਜਿਸ ਮੱਦੇਨਜਰ ਕੰਮ ਨੂੰ ਮਿਲ ਰਹੀ ਸਰਾਹਣਾ ਨੇ ਉਨਾਂ ਅੰਦਰ ਹੋਰ ਚੰਗੇਰਾ ਕਰਨ ਦਾ ਉਤਸ਼ਾਹ ਪੈਦਾ ਕੀਤਾ ਹੈ ਅਤੇ ਉਹ ਹੁਣ ਆਪਣੇ ਕੰਮ ਨੂੰ ਹੋਰ ਪਰਪੱਕਤਾਂ ਦੇਣ ਲਈ ਤਨਦੇਹੀ ਨਾਲ ਆਪਣੀ ਸਿਨੇਮਾਂ ਯੋਜਨਾਵਾਂ ਨੂੰ ਅੰਜਾਮ ਦੇਣ ਵਿਚ ਜੁਟ ਗਏ ਹਨ ।
ਲੇਖਕ-ਪਰਮ ਮੁੰਬਈ
8837785464