March 3, 2021

Punjab Diary

News Portal In Punjabi

ਹੁਣ 31 ਜਨਵਰੀ ਤੋਂ 2 ਫਰਵਰੀ 2021 ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ: ਸਿਵਲ ਸਰਜਨ

0 ਤੋਂ 5 ਸਾਲ ਦੇ 64667 ਬੱਚਿਆਂ ਨੂੰ ਪਿਆਈਆਂ ਜਾਣਗੀਆਂ ਪੋਲੀਓ ਦੀਆਂ ਬੂੰਦਾਂ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 19 ਜਨਵਰੀ

ਜ਼ਿਲੇ ਅੰਦਰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ 17 ਜਨਵਰੀ ਤੋਂ 19 ਜਨਵਰੀ 2021 ਦੀ ਬਜਾਏ ਹੁਣ 31 ਜਨਵਰੀ ਤੋਂ 2 ਫਰਵਰੀ 2021 ਤੱਕ ਪਿਆਈਆਂ ਜਾਣਗੀਆਂ।ਇਹ ਜਾਣਕਾਰੀ ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਦਿੱਤੀ।
ਇਸ ਸਬੰਧੀ ਉਨਾਂ ਕਿਹਾ ਕਿ 31 ਜਨਵਰੀ ਤੋ 2 ਫਰਵਰੀ 2021 ਤੱਕ ਚਲਾਈ ਜਾ ਰਹੀ ਪਲਸ ਪੋਲਿਓ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆ ਨੂੰ ਪੋਲਿਓ ਬੂਥਾਂ ’ਤੇ ਲਿਆ ਕੇ ਪੋਲਿਓ ਰੋਕੂ ਵੈਕਸੀਨ ਪਿਲਾ ਕੇ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਜਾਵੇ ਤਾਂ ਜ਼ੋ ਇਸ ਅਭਿਆਨ ਦੌਰਾਨ ਕੋਈ ਵੀ ਬੱਚਾ ਵਾਂਝਾ ਨਾ ਰਹਿ ਜਾਵੇ।
ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਅੱਗੇ ਦੱਸਿਆ ਕਿ ਮੁਹਿੰਮ ਦੌਰਾਨ ਜਿਲ੍ਹੇ ਦੇ 64667 ਬੱਚਿਆ ਨੂੰ ਪੋਲਿਓ ਰੋਕੂ ਵੈਕਸੀਨ ਪਿਲਾਈ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲਾ ਫ਼ਰੀਦਕੋਟ ਅੰਦਰ ਪਲਸ ਪੋਲਿਓੁ ਵੈਕਸੀਨ ਲਈ 326 ਬੂਥ ਲਗਾਏ ਜਾਣਗੇ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 548 ਟੀਮਾਂ ਬਣਾਈਆ ਗਈਆਂ ਹਨ। ਉਨਾਂ ਕਿਹਾ ਕਿ ਪੋਲੀਓ ਦੀਆਂ ਬੂੰਦਾਂ ਕਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖ ਕੇ ਪਿਲਾਈਆਂ ਜਾਣਗੀਆਂ।ਪੋਲੀਓ ਬੂੰਦਾਂ ਪਿਆਉਣ ਸਮੇਂ ਮਾਸਕ, ਸੈਨੇਟਾਈਜ਼ਰ, ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇਗਾ ਤਾਂ ਜੋ ਪੋਲੀਓ ਦੇ ਨਾਲ-ਨਾਲ ਕਰੋਨਾ ਮਹਾਮਾਰੀ ਤੇ ਵੀ ਕਾਬੂ ਪਾਇਆ ਜਾ ਸਕੇ।