March 3, 2021

Punjab Diary

News Portal In Punjabi

ਸਿਵਲ ਹਸਪਤਾਲ ਕੋਟਕਪੂਰਾ ਵਿਖੇ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ’ਤੇ

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 19 ਜਨਵਰੀ

ਭਾਰਤ ਸਰਕਾਰ ਵੱਲੋਂ ਕਰੋਨਾ ਵੈਕਸੀਨੇਸ਼ਨ ਦਾ ਕੰਮ ਦੇਸ਼ ਭਰ ਵਿੱਚ ਜ਼ੋਰਾਂ-ਸ਼ੋਰਾਂ ’ਤੇ ਸ਼ੁਰੂ ਕੀਤਾ ਗਿਆ। ਇਸੇ ਲੜੀ ਤਹਿਤ ਕੋਟਕਪੂਰਾ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ’ਚ ਵੀ ਇਸ ਕੋਰੋਨਾ ਵੈਕਸੀਨ ਦਾ ਸੈਂਟਰ ਬਣਾਇਆ ਗਿਆ ਹੈ, ਜਿਸ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹੈਲਥ ਕੇਅਰ ਵਰਕਰਾਂ ਨੂੰ ਇਹ ਟੀਕਾ ਲਾਇਆ ਜਾ ਰਿਹਾ ਹੈ। ਸਥਾਨਕ ਸਿਵਲ ਹਸਪਤਾਲ ’ਚ ਵੀ ਸਿਵਲ ਸਰਜਨ ਫਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਨੋਡਲ ਅਧਿਕਾਰੀ ਅਤੇ ਪ੍ਰੋਜੈਕਟ ਇੰਚਾਰਜ ਡਾ. ਪੰਕਜ ਬਾਂਸਲ ਵੱਲੋਂ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨੇਸ਼ਨ ਦੇਣ ਸਮੇਂ ਦੱਸਿਆ ਗਿਆ ਕਿ ਉਨਾਂ ਦਾ ਸਟਾਫ਼ ਜਲਦ ਤੋਂ ਜਲਦ ਇਸ ਵੈਕਸੀਨ ਦੇ ਕੰਮ ਨੂੰ ਨੇਪਰੇ ਚੜਾਉਣ ਲਈ ਵਚਨਬੱਧ ਹੈ। ਅੱਜ ਵੈਕਸੀਨੇਸ਼ਨ ਦੀ ਸ਼ੁਰੂਆਤ ਜ਼ਿਲਾ ਡੈਂਟਲ ਅਧਿਕਾਰੀ ਡਾ. ਕੁਲਦੀਪ ਧੀਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰ ਸਿੰਘ ਗਾਂਧੀ ਦੀ ਮੌਜੂਦਗੀ ’ਚ ਜਸਬੀਰ ਸਕੈਨ ਸੈਂਟਰ ਦੇ ਸੰਚਾਲਕ ਅਤੇ ਸਮਾਜਸੇਵੀ ਡਾ. ਜਸਬੀਰ ਸਿੰਘ ਨੂੰ ਕੋਰੋਨਾ ਦਾ ਟੀਕਾ ਲਾਉਣ ਨਾਲ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਬਲਜੀਤ ਕੌਰ ਗਾਇਨੀ ਵਿਭਾਗ, ਸਿਮਰਜੀਤ ਕੌਰ, ਬਲਜੀਤ ਕੌਰ ਏ.ਐਨ.ਐਮ., ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਮੈਡਮ ਮੋਨਿਕਾ ਅਤੇ ਸਿਵਲ ਹਸਪਤਾਲ ਦਾ ਸਟਾਫ਼ ਆਦਿ ਵੀ ਹਾਜ਼ਰ ਸੀ।