March 3, 2021

Punjab Diary

News Portal In Punjabi

31ਵੇਂ ਦਿਨ ਸਿਲਾਈ ਸੈਂਟਰ ’ਚ ਪੁੱਜੇ ਕੁਲਦੀਪ ਸਿੰਘ ਸੋਹੀ ਐਸ.ਪੀ. ਨੇ ਕੀਤੀਆਂ ਉਸਾਰੂ ਗੱਲਾਂ

0 ਆਖਿਆ! ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿੱਖਿਆ ਦੇਣੀ ਅਤਿ ਜਰੂਰੀ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 19 ਜਨਵਰੀ

ਦੇਵ ਬ੍ਰਦਰਜ਼ ਅਤੇ ਯੂਐਸਓ ਵਲੋਂ ਕੋਟਕਪੂਰਾ ਦੇ ਡਾ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀ ਸੈਕੰ ਸਕੂਲ ਵਿਖੇ ਜਰੂਰਤਮੰਦ ਪਰਿਵਾਰਾਂ ਦੀਆਂ ਅੰਗਹੀਣ ਲੜਕੀਆਂ ਅਤੇ ਔਰਤਾਂ ਲਈ ਚਲਾਏ ਜਾ ਰਹੇ ਮੁਫਤ ਸਿਲਾਈ ਸੈਂਟਰ ’ਚ ਉਚੇਚੇ ਤੌਰ ’ਤੇ ਪੁੱਜੇ ਕੁਲਦੀਪ ਸਿੰਘ ਸੋਹੀ ਐਸ.ਪੀ. ਹੈੱਡਕੁਆਟਰ ਫਰੀਦਕੋਟ ਨੇ ਸਮਾਜਸੇਵੀਆਂ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਵਰਤਮਾਨ ਸਮੇਂ ’ਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਤੇ ਔਰਤਾਂ ਨੂੰ ਕਿੱਤਾਮੁੱਖੀ ਕੋਰਸਾਂ ਨਾਲ ਜੋੜਨਾ ਸਮੇਂ ਦੀ ਅਹਿਮ ਜਰੂਰਤ ਹੈ। ਉਨਾਂ ਸਿੱਖਿਆਰਥਣਾ ਅਤੇ ਸਟਾਫ ਸਮੇਤ ਉੱਥੇ ਪੁੱਜੇ ਹੋਰ ਪਤਵੰਤਿਆਂ ਨੂੰ ਰਿਫਰੈਸ਼ਮੈਂਟ ਵੰਡਦਿਆਂ ਕੁਝ ਕੁ ਅੰਗਹੀਣ ਅਤੇ ਉਚੇਰੀ ਸਿੱਖਿਆ ਪ੍ਰਾਪਤ ਲੜਕੀਆਂ ਨੂੰ ਉਸਾਰੂ ਸੁਝਾਅ ਵੀ ਦਿੱਤੇ। ਉਨਾਂ ਨਾਲ ਆਏ ਬਲਕਾਰ ਸਿੰਘ ਸੰਧੂ ਡੀਐਸਪੀ ਕੋਟਕਪੂਰਾ ਅਤੇ ਬਲਜੀਤ ਸਿੰਘ ਖੀਵਾ ਸੰਚਾਲਕ ਚਨਾਬ ਗਰੁੱਪ ਆਫ ਐਜੂਕੇਸ਼ਨ ਨੇ ਵੀ ਸਿਖਿਆਰਥਣਾ ਨਾਲ ਉਨਾਂ ਦਾ ਹੌਂਸਲਾ ਵਧਾਉਣ ਅਤੇ ਹੱਲਾਸ਼ੇਰੀ ਦੇਣ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ। ਸਾਰੇ ਮਹਿਮਾਨਾ ਨੂੰ ਮੁਫਤ ਸਿਲਾਈ ਸੈਂਟਰ ਦੇ ਉਦੇਸ਼ ਅਤੇ ਮੰਤਵ ਤੋਂ ਜਾਣੂ ਕਰਵਾਉਂਦਿਆਂ ਪ੍ਰਬੰਧਕ ਗੁਰਪ੍ਰੀਤ ਸਿੰਘ ਕਾਕਾ ਨੇ ਦੱਸਿਆ ਕਿ 45 ਦਿਨਾ ਦੇ ਇਸ ਕੋਰਸ ਦੇ ਅੱਜ 31ਵੇਂ ਦਿਨ ਉੱਚ ਪੁਲਿਸ ਅਧਿਕਾਰੀਆਂ ਨੇ ਰਿਫਰੈਸ਼ਮੈਂਟ ਦੇਣ ਲਈ ਹਾਜਰੀ ਭਰੀ ਹੈ ਤੇ ਰੋਜਾਨਾ ਕਿਸੇ ਨਾ ਕਿਸੇ ਸੰਸਥਾ ਨਾਲ ਸਬੰਧਤ ਸਮਾਜਸੇਵੀਆਂ ਵਲੋਂ ਇਨਾਂ ਸਿੱਖਿਆਰਥਣਾ ਦਾ ਹੌਂਸਲਾ ਵਧਾਉਣ ਲਈ ਅਕਸਰ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ 45 ਦਿਨਾਂ ਬਾਅਦ ਕੋਰਸ ਮੁਕੰਮਲ ਹੋਣ ਉਪਰੰਤ ਉਕਤ ਸਿੱਖਿਆਰਥਣਾ ਨੂੰ ਮਾਨਤਾ ਪ੍ਰਾਪਤ ਸਰਟੀਫਿਕੇਟ ਅਤੇ ਇਕ ਇਕ ਸਿਲਾਈ ਮਸ਼ੀਨ ਦਿੱਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪੋ੍ਰ. ਪ੍ਰਭਜੋਤ ਸਿੰਘ, ਹਰਵਿੰਦਰ ਸਿੰਘ ਬਿੱਟਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਉਦੇ ਰੰਦੇਵ, ਰਵੀ ਅਰੋੜਾ, ਲਵਲੀ ਅਰੋੜਾ, ਤਰਲੋਚਨ ਸਿੰਘ, ਹਰਮੰਦਰ ਸਿੰਘ ਮੈਂਗੀ ਸਮੇਤ ਹੋਰ ਵੀ ਸ਼ਖਸ਼ੀਅਤਾਂ ਹਾਜਰ ਸਨ।