Breaking- ਹੋਟਲ ਅੱਗੇ ਖੜ੍ਹ ਕੇ ਸਿਗਰਟਾਂ ਪੀਣ ਵਾਲੇ ਵਿਅਕਤੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ, ਨਿਹੰਗ ਸਿੰਘਾਂ ਨੇ ਉਸਦਾ ਕੀਤਾ ਕਤਲ
8 ਸਤੰਬਰ – ਅੰਮ੍ਰਿਤਸਰ ਵਿੱਚ ਨਿਹੰਗ ਸਿੰਘਾਂ ਨੇ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਮੁੰਡੇ ਨੂੰ ਸਿਗਰਟ ਪੀਣ ਤੋਂ ਰੋਕਣ ਸਮੇਂ ਹੋਈ ਤੇ ਤਕਰਾਰ ਦੌਰਾਨ ਮੁੰਡੇ ਦਾ ਕੀਤਾ ਕਤਲ। ਮਿਲੀ ਜਾਣਕਾਰੀ ਮੁਤਾਬਕ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਲ ਬਣੇ ਹੋਟਲ ਦੇ ਬੀਤੀ ਰਾਤ ਬਾਹਰ ਖੜ੍ਹਾ ਨੌਜਵਾਨ ਸਿਗਰਟ ਪੀ ਰਿਹਾ ਸੀ ਤੇ ਉਸ ਟਾਈਮ ਮੋਟਰਸਾਈਕਲ ਤੇ ਨਿਹੰਗ ਸਿੰਘ ਆਇਆ ਤੇ ਉਸ ਨੇ ਮੁੰਡੇ ਨੂੰ ਸਿਗਰਟ ਪੀਣੋ ਰੋਕਣ ਨੂੰ ਲੈ ਕੇ ਦੋਨਾਂ ਵਿੱਚ ਤਕਰਾਰਬਾਜ਼ੀ ਹੋ ਗਈ ਤੇ ਉਸ ਦੌਰਾਨ ਨਿਹੰਗ ਸਿੰਘ ਦੀ ਪੱਗ ਵੀ ਲੱਥ ਗਈ ਜਿਸ ਤੋਂ ਬਾਅਦ ਦੂਜੇ ਸਾਥੀ ਨਿਹੰਗ ਸਿੰਘਾਂ ਨੇ ਤਲਵਾਰ ਨਾਲ ਹਮਲਾ ਕਰਕੇ ਉਸ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ।ਜਿਸ ਤੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਆਸ ਪਾਸ ਲੱਗੇ ਸੀਸੀ ਟੀਵੀ ਕੈਮਰਿਆਂ ਦੀਆਂ ਫੁਟੇਜ ਲੈ ਲਈ ਹਨ। ਮ੍ਰਿਤਕ ਦੀ ਪਛਾਣ ਹਰਮਨਦੀਪ ਸਿੰਘ ਵਾਸੀ ਤਰਨਤਾਰਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।