Breaking- ਜਿਲਾ ਪੱਧਰੀ ਅੰ-21 ਅਤੇ 21 ਤੋਂ 40 ਉਮਰ ਵਰਗ ਦੇ ਖੇਡ ਮੁਕਾਬਲੇ ਦੀ ਸ਼ੁਰੁਆਤ
ਫਰੀਦਕੋਟ, 16 ਸਤੰਬਰ – (ਪੰਜਾਬ ਡਾਇਰੀ) ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਵਿਭਾਗ ਪੰਜਾਬ ਵੱਲੋਂ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਬਲਾਕ ਪੱਧਰ ਦੀਆਂ ਜੇਤੂ ਟੀਮਾਂ/ਖਿਡਾਰੀਆਂ ਦੇ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਖੇਡਾਂ ਅੰ-21 ਅਤੇ 21 ਤੋਂ 40 ਉਮਰ ਵਰਗ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਜਿਲਾ ਖੇਡ ਅਫਸਰ ਸ. ਪਰਮਿੰਦਰ ਸਿੰਘ ਨੇ ਦਿੱਤੀ।
ਖੇਡ ਨਤੀਜਿਆ ਸਬੰਧੀ ਜਾਣਕਾਰੀ ਦਿੰਦਿਆ ਸ. ਪਰਮਿੰਦਰ ਸਿੰਘ ਨੇ ਦੱਸਿਆ ਕਿ ਕੁਸ਼ਤੀ ਲੜਕੀਆਂ ਅੰ-21 ਵਿੱਚ 50 ਕਿਲੋ ਭਾਰ ਵਰਗ ਵਿੱਚ ਰਜਨੀ ਨੇ ਪਹਿਲਾ ਸਥਾਨ, ਸ਼ੀਤਲ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 53 ਕਿਲੋ ਭਾਰ ਵਰਗ ਵਿੱਚ ਮਨਜੀਤ ਕੌਰ ਨੇ ਪਹਿਲਾ, ਨੀਰਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 55 ਕਿਲੋ ਭਾਰ ਵਰਗ ਵਿੱਚ ਨਵਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 57 ਕਿਲੋ ਭਾਰ ਵਰਗ ਵਿੱਚ ਗੁਰਲੀਨ ਕੌਰ ਨੇ ਪਹਿਲਾ ਅਤੇ ਹਰਜੋਤ ਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 59 ਕਿਲੋ ਵਿੱਚ ਅੰਜਲੀ ਨੇ ਪਹਿਲਾ, ਕੁਲਵੀਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 62 ਕਿਲੋ ਵਿੱਚ ਰਜਨਦੀਪ ਕੌਰ ਪਹਿਲਾ, ਮਨਮੀਤ ਕੌਰ ਦੂਜਾ ਸਥਾਨ ਪ੍ਰਾਪਤ ਕੀਤਾ।
ਬਾਸਕਿਟਬਾਲ ਅੰ-21 ਵਿੱਚ ਸਰਕਾਰੀ ਸੀ.ਸੈ.ਸਕੂਲ ਕੋਟਕਪੂਰਾ ਨੇ ਪਹਿਲਾ ਸਥਾਨ, ਵੈਸਟ ਪੁਆਇੰਟ ਸਕੂਲ ਸੰਧਵਾਂ ਨੇ ਦੂਜਾ ਸਥਾਨ ਅਤੇ ਕੋਚਿੰਗ ਸੈਂਟਰ ਕੋਟਕਪੂਰਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। 21 ਤੋਂ 40 ਉਮਰ ਵਰਗ ਦੇ ਖਿਡਾਰੀਆਂ ਦੇ ਖੇਡ ਮੁਕਾਬਲੇ ਅਜੇ ਕਰਵਾਏ ਜਾ ਰਹੇ ਹਨ।
ਵਾਲੀਬਾਲ ਅੰ-21 ਸੈਮੀਫਾਈਨਲ ਲੜਕੇ ਵਿੱਚ ਹਰੀ ਨੌ ਦੀ ਟੀਮ ਅਤੇ ਸਰਕਾਰੀ ਸੀ.ਸੈ.ਸਕੂਲ ਡੋਹਕ ਦੀ ਟੀਮ ਵਿਚਕਾਰ ਮੈਚ ਹੋਇਆ। ਜਿਸ ਵਿੱਚ ਹਰੀ ਨੌ ਵਾਲੀਬਾਲ ਦੀ ਟੀਮ ਜੇਤੂ ਰਹੀ। ਦੂਸਰਾ ਮੈਚ ਹਰੀ ਨੌ ਅਤੇ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਦੀ ਟੀਮ ਵਿਚਕਾਰ ਹੋਇਆ , ਜਿਸ ਵਿੱਚ ਹਰੀ ਨੌ ਦੀ ਟੀਮ ਜੇਤੂ ਰਹੀ। ਅੰ-21 ਸੈਮੀਫਾਈਨਲ ਲੜਕੀਆਂ ਵਿੱਚ ਸਰਕਾਰੀ ਸ.ਸ.ਸਕੂਲ ਵਾਂਦਰਜਟਾਣਾ ਦੀ ਟੀਮ ਜੇਤੂ ਰਹੀ।