Breaking- ਜ਼ਿਲ੍ਹੇ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਲਈ 11 ਨੋਡਲ ਅਫਸਰ ਨਿਯੁਕਤ – ਡਾ. ਦੁੱਗ
ਝੋਨੇ ਦੇ ਖਰੀਦ ਪ੍ਰਬੰਧਾਂ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਫਰੀਦਕੋਟ, 29 ਸਤੰਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਝੋਨੇ ਦੀ ਫਸਲ ਦੀ ਖਰੀਦ ਮਿਤੀ 1 ਅਕਤੂਬਰ 2022 ਤੋਂ ਸ਼ੁਰੂ ਕਰਵਾਈ ਜਾ ਰਹੀ ਹੈ। ਜਿਸ ਦੇ ਮੱਦੇਨਜ਼ਰ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਨੇ ਝੋਨੇ ਦੀ ਖਰੀਦ ਨੂੰ ਤੱਸਲੀਬਖਸ ਤਰੀਕੇ ਨਾਲ ਕਰਾਉਣ ਲਈ ਜਿਲੇ ਵਿੱਚ ਪੈਂਦੀਆਂ ਮੰਡੀਆਂ ਵਿੱਚ ਨੌਡਲ ਅਫਸਰ ਨਿਯੁਕਤ ਕੀਤੇ ਹਨ ਜੋ ਝੋਨੇ ਦੀ ਖਰੀਦ ਬਿਨ੍ਹਾਂ ਕਿਸੇ ਵਿਘਨ ਦੇ ਕਰਵਾਉਣ ਲਈ ਜਿੰਮੇਵਾਰ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਫਰੀਦਕੋਟ ਮੇਨ ਮੰਡੀ ਫਰੀਦਕੋਟ, ਮਚਾਕੀ ਕਲਾਂ, ਮਹਿਮੂਆਣਾ, ਮਚਾਕੀ ਮੱਲ ਸਿੰਘ, ਬੀੜ੍ਹ ਚਾਹਲ, ਪੱਕਾ, ਭਾਗਥਲਾ ਕਲਾਂ ਵਿਖੇ, ਸ੍ਰੀ ਧਰਮਪਾਲ ਡੀ.ਡੀ.ਪੀ.ਓ ਗੋਲੇਵਾਲਾ, ਕੋਠੇ ਮਲੂਕਾ ਪੱਤੀ, ਸਾਧਾਂਵਾਲਾ, ਕਾਬਲਵਾਲਾ, ਪਹਿਲੂਵਾਲਾ, ਪੱਖੀ ਕਲਾਂ, ਅਰਾਈਆਂਵਾਲਾ ਕਲਾਂ, ਹਰਦਿਆਲੇਆਣਾ ਅਤੇ ਘੁਗਿਆਣਾ, ਡੋਡ (ਸਾਦਿਕ) ਵਿਖੇ, ਸ੍ਰੀ ਨਿਰਮਲ ਓਸੇਪਚਨ ਐਸ.ਡੀ.ਐਮ. ਜੈਤੋ , ਜੈਤੋ, ਬਾਜਾਖਾਨ, ਬਰਗਾੜ੍ਹੀ, ਡੋਡ ਅਤੇ ਚੰਦਭਾਨ ਵਿਖੇ, ਸ੍ਰੀਮਤੀ ਲਵਪ੍ਰੀਤ ਕੌਰ ਤਹਿਸੀਲਾਰ ਜੈਤੋ ਬਹਿਬਲ ਖੁਰਦ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਗੋਂਦਾਰਾ, ਚੈਨਾ, ਲੰਬਵਾਲੀ, ਮੱਲਾ, ਵਾੜਾ ਭਾਈ ਕਾ ਵਿਖੇ, ਸ੍ਰੀਮਤੀ ਵੀਰਪਾਲ ਕੌਰ ਐਸ.ਡੀ.ਐਮ. ਕੋਟਕੂਪਰਾ, ਮੇਨ ਮੰਡੀ ਕੋਟਕਪੂਰਾ, ਖਾਰਾ, ਵਾੜਾਦਰਾਕਾ ਹਰੀ ਨੌ ਵਿਖੇ, ਸ੍ਰੀ ਰੁਪਿੰਦਰ ਸਿੰਘ ਬੱਲ ਤਹਿਸੀਲਦਾਰ ਫਰੀਦਕੋਟ, ਸੰਗੋ ਰੁਮਾਣਾ, ਕਿਲਾ ਨੌ, ਸੁਖਣਵਾਲਾ, ਸ਼ੇਰ ਸਿੰਘ ਵਾਲਾ, ਚੰਦਬਾਜਾ, ਰੱਤੀਰੋੜ੍ਹੀ ਵਿਖੇ, ਸ੍ਰੀ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਕੋਟਕਪੂਰਾ , ਕੋਟਸੁਖੀਆ, ਔਲਖ, ਪੰਜਗਰਾਈਕਲਾਂ, ਜਿਊਣਵਾਲਾ, ਧੂੜਕੋਟ ਵਿਖੇ, ਸ੍ਰੀਮਤੀ ਰਣਜੀਤ ਕੌਰ ਨਾਇਬ ਤਹਿਸੀਲਦਾਰ ਜੈਤੋ, ਰੋੜ੍ਹੀ ਕਪੂਰਾ, ਗੋਬਿੰਦਗੜ੍ਹ, ਘਣੀਆ,ਖੱਚੜ੍ਹਾਂ, ਕਰੀਰਵਾਲੀ, ਮਢਾਕ, ਦਬੜ੍ਹੀਖਾਨਾ, ਰੁਮਾਣਾ ਅਜੀਤ ਸਿੰਘ ਵਿਖੇ, ਸ੍ਰੀ ਸਿੰਕਦਰ ਸਿੰਘ ਨਾਇਬ ਤਹਿਸੀਲਦਾਰ ਸਾਦਿਕ, ਮੇਨ ਮੰਡੀ ਸਾਦਿਕ, ਬੁੱਟਰ, ਦੀਪ ਸਿੰਘ ਵਾਲਾ, ਮੁਮਾਰਾ, ਕਾਉਣੀ ਅਤੇ ਜੰਡ ਸਾਹਿਬ ਵਿਖੇ, ਸ੍ਰੀ ਅਭਿਨਵ ਗੋਇਲ ਬੀ.ਡੀ.ਪੀ.ਓ ਜੈਤੋ, ਰਾਮੇਆਣਾ, ਸੂਰਘੂਰੀ, ਬਿਸ਼ਨੰਦੀ, ਸਰਾਵਾਂ, ਝੱਖੜਵਾਲਾ, ਮੱਤਾ ਵਿਖੇ, ਸ੍ਰੀ ਜੈ ਅਮਨਦੀਪ ਗੋਇਲ ਨਾਇਬ ਤਹਿਸਾਲੀਦਾਰ ਕੋਟਕਪੂਰਾ, ਢੀਮਾਂਵਾਲੀ, ਮੌੜ, ਫਿੱਡੇ ਕਲਾਂ ਵਿਖੇ ਬਤੌਰ ਨੌਡਲ ਅਫਸਰ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਨੋਡਲ ਅਫਸਰ ਮੰਡੀਆਂ ਵਿਚ ਕੀਤੇ ਪ੍ਰਬੰਧਾਂ ਸਬੰਧੀ ਮੌਕਾ ਦੇਖਣ ਉਪਰੰਤ ਰਿਪੋਰਟ ਮਿਤੀ 30 ਸਤਬੰਰ 2022 ਸ਼ਾਮ 5 ਵਜੇ ਤੱਕ ਭੇਜਣਗੇ ਅਤੇ ਹਰ ਰੋਜ਼ ਇਨ੍ਹਾਂ ਮੰਡੀਆਂ ਦਾ ਦੌਰਾ ਕਰਕੇ ਪ੍ਰਗਤੀ ਰਿਪੋਰਟ ਸ਼ਾਮ 6 ਵਜੇ ਤੱਕ ਉਨ੍ਹਾਂ ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਮੂਹ ਖਰੀਦ ਏਜੰਸੀਆਂ ਦੇ ਜਿਲਾ ਮੈਨੇਜਰਾਂ ਅਤੇ ਉਪਰੋਕਤ ਨੋਡਲ ਅਫਸਰਾਂ ਨਾਲ ਹਰ ਰੋਜ ਮੀਟਿੰਗ ਕਰਕੇ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਜਾਵੇਗਾ। ਉਨ੍ਹਾਂ ਖਰੀਦ ਪ੍ਰਬੰਧਾ ਵਿੱਚ ਲੱਗੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਖਰੀਦ ਪ੍ਰਬੰਧਾ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।