Breaking- ਫਰੈਂਡਜ਼ ਕੱਲਬ ਫਰੀਦਕੋਟ ਨੇ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ 9 ਸ਼ਖਸੀਅਤਾਂ ਦਾ ਸਨਮਾਨ ਕੀਤਾ
ਫਰੀਦਕੋਟ, 3 ਅਕਤਬਰ – (ਪੰਜਾਬ ਡਾਇਰੀ ਬਿਊਰੋ) ਫਰੀਦਕੋਟ ਦੀ ਸਮਾਜ ਸੇਵੀ ਫੈਡਰਜ਼ ਕਲੱਬ ਨੇ ਇਥੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਚਲਾਏ ਜਾ ਰਹੇ ਰੈਣ ਬਸੇਰਾ ਵਿੱਚ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਇਥੇ ਦੀਆਂ 9 ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਚਰਨਜੀਤ ਸਿੰਘ, ਰਣਬੀਰ ਸਿੰਘ, ਦਵਿੰਦਰ ਸੰਧੂ, ਗੁਰਦਰਸ਼ਨ ਸਿੰਘ ਖੋਸਾ ਅਤੇ ਜਗਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸਮਾਜ ਵਿੱਚ ਲਗਾਤਾਰ ਕੰਮ ਕਰਕੇ ਲੋਕਾਂ ਨੂੰ ਕੁਝ ਨਵਾਂ ਸੰਦੇਸ਼ ਦੇ ਰਹੇ ਅਤੇ ਆਪਣੀਆਂ ਵਧੀਆ ਸੇਵਾਵਾਂ ਨਿਭਾਅ ਰਹੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇ। ਇਸੇ ਤਰ੍ਹਾਂ ਉਨ੍ਹਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਨਿੰਦਾ, ਮਾਤਾ ਖੀਵੀ ਲੰਗਰ ਕਮੇਟੀ ਵੱਲੋਂ ਕੈਪਟਨ ਧਰਮ ਸਿੰਘ, ਰੈਣ ਬਸੇਰਾ ਦੇ ਆਗੂ ਭਰਪੂਰ ਸਿੰਘ, ਸੀਰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਟ੍ਰੈਫਿਕ ਪੁਲਿਸ ਦੇ ਮੁਲਾਜਮਾ ਨਰਿੰਦਰ ਸਿੰਘ ਖੋਸਾ, ਏ ਐਸ ਆਈ ਲਖਵੀਰ ਸਿੰਘ, ਪੰਜਾਬ ਡਾਇਰੀ ਦੇ ਸੰਪਾਦਕ ਬਲਵਿੰਦਰ ਸਿੰਘ ਹਾਲੀ, ਦਵਿੰਦਰ ਸਿੰਘ ਸੰਧੂ ਪ੍ਰਧਾਨ ਗੁਰਦੁਆਰਾ ਹਰਿੰਦਰ ਨਗਰ ਅਤੇ ਬੂਟਾ ਗੱਪੀ ਨੂੰ ਇਸ ਸਮਾਗਮ ਵਿੱਚ ਸਨਮਾਨਿਤ ਕੀਤਾ।ਸਮਾਗਮ ਵਿੱਚ ਮਾਸਟਰ ਅਰੁਣ ਕੁਮਾਰ, ਰਜਿੰਦਰ ਸਿੰਘ ਬੇਦੀ, ਰਮਨਦੀਪ ਸਿੰਘ, ਸੰਦੀਪ ਸਿੰਘ ਸੰਧੂ ਅਤੇ ਪਰਮਿੰਦਰ ਸਿੰਘ ਵੀ ਮੌਜੂਦ ਸਨ।