Breaking- ਫਲਾਈਟ ਵਿਚ ਆਏ ਯਾਤਰੀ ਕੋਲੋ ਵਿਦੇਸ਼ੀ ਪੈਸੇ ਚੈਕਿੰਗ ਦੌਰਾਨ ਬਰਾਮਦ ਹੋਏ
ਚੰਡੀਗੜ੍ਹ, 4 ਅਕਤੂਬਰ – ਅੰਮ੍ਰਿਤਸਰ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਅਕਸਰ ਕਿਸੇ ਕਾਰਨ ਕਰਕੇ ਚਰਚਾ ਵਿਚ ਨਾ ਰਹਿੰਦੇ ਹਨ, ਖਾਸ ਕਰਕੇ ਏਅਰਪੋਰਟ ‘ਤੇ ਤਸਕਰੀ ਦੀਆਂ ਵਾਰਦਾਤਾ ਕਰਕੇ । ਸੋਨਾ, ਅਤੇ ਕੀਮਤੀ ਸਮਾਨ ਏਅਪੋਰਟ ਤੋਂ ਬਰਾਮਦ ਕੀਤਾ ਜਾਂਦਾ ਹੈ। ਇਸੇ ਤਹਿਤ ਅੱਜ ਏਅਰਪੋਰਟ ‘ਤੇ ਲੰਡਨ ਦੀ ਫਲਾਈਟ ਤੋਂ ਆਏ ਯਾਤਰੀ ਕੋਲੋਂ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ। ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਹਿਰਾਸਤ ਵਿਚ ਲੈ ਕੇ ਵਿਅਕਤੀ ਕੋਲੋਂ ਪੜਤਾਲ ਕੀਤੀ। ਇਹ ਸਾਰਾ ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਏਅਰਪੋਰਟ ‘ਤੇ ਲੰਡਨ ਦੀ ਫਲਾਈਟ ਲੈਂਡ ਹੋਈ।
ਉਸ ਫਲਾਈਟ ਵਿਚ ਯਾਤਰੀ ਉਤਰਿਆ ਅਤੇ ਜਦੋਂ ਉਸਦੇ ਸਮਾਨ ਦੀ ਸਕੈਨਿੰਗ ਕੀਤੀ ਗਈ ਤਾਂ ਬੈਗ ਦੇ ਅੰਦਰੋਂ ਕਰੰਸੀ ਦਾ ਪਤਾ ਲੱਗਾ। ਜਦੋਂ ਬੈਗ ਖੋਲਿਆ ਤਾਂ ਉਹ ਨੋਟਾਂ ਨਾਲ ਪੈਰ ਹੋਇਆ ਸੀ ਜਿਸ ਵਿਚ 10 ਲੱਖ ਤੋਂ ਜ਼ਿਆਦਾ ਦੇ ਯੂਰੋ ਸਨ ਅਤੇ 1 ਲੱਖ ਤੋਂ ਜ਼ਿਆਦਾ ਭਾਰਤੀ ਰੁਪਏ ਸਨ। ਕਸਟਮ ਵਿਭਾਗ ਹਰਕਤ ‘ਚ ਆਇਆ ਅਤੇ ਯਾਤਰੀ ਕੋਲੋਂ ਇਹਨਾਂ ਪੈਸਿਆਂ ਦੀ ਡਿਟੇਲ ਮੰਗੀ ਗਈ। ਪਰ ਉਹ ਦੱਸ ਹੀ ਨਾ ਸਕਿਆ ਕਿ ਵੱਡੀ ਗਿਣਤੀ ਵਿਚ ਵਿਦੇਸ਼ੀ ਅਤੇ ਭਾਰਤੀ ਕਰੰਸੀ ਉਸਦੇ ਕਿਸ ਕੰਮ ਲਈ ਹੈ ਤਾਂ ਕਸਟਮ ਵਿਭਾਗ ਨੂੰ ਪਤਾ ਲੱਗਿਆ ਕਿ ਯਾਤਰੀ ਤਸਕਰੀ ਦੀ ਨੀਅਤ ਨਾਲ ਐਨੇ ਪੈਸੇ ਲੈ ਕੇ ਆਇਆ ਸੀ।