Breaking- ਘੁਸਬੈਠ ਕਰ ਰਹੇ ਪਾਕਿਸਤਾਨੀ ਡਰੋਨ ਨੂੰ ਬੀ.ਐਸ.ਐਫ. ਦੇ ਜਵਾਨਾਂ ਥੱਲੇ ਡਿਗਾਇਆ
ਅਜਨਾਲਾ, 14 ਅਕਤੂਬਰ – (ਪੰਜਾਬ ਡਾਇਰੀ) ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਅਜਨਾਲਾ ਕੋਲ ਸਰਹੱਦ ‘ਤੇ ਬੀਐਸਐਫ ਨੇ ਪਾਕਿਸਤਾਨੀ ਡਰੋਨ ਨੂੰ ਹੇਠਾਂ ਸੁੱਟਿਆ ਹੈ। ਇਹ ਪਾਕਿਸਤਾਨੀ ਡਰੋਨ ਸ਼ੁੱਕਰਵਾਰ ਸਵੇਰੇ 4.30 ਵਜੇ ਆਇਆ ਅਤੇ ਬੀਐਸਐਫ ਦੇ ਜਵਾਨਾਂ ਨੇ ਫਾਇਰੰਗ ਕਰਕੇ ਡਰੋਨ ਨੂੰ ਹੇਠਾਂ ਸੁੱਟ ਲਿਆ। ਬੀਐਸਐਫ ਦੇ ਡੀਆਈਜ ਪ੍ਰਭਾਕਰ ਜੋਸ਼ੀ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਡਰੋਨ ਵਿਚ ਨਸ਼ਾ ਅਤੇ ਹਥਿਆਰਾਂ ਦੀ ਖੇਪ ਹੋ ਸਕਦੀ ਹੈ (News ANI) ।