Breaking- ਬਿੱਗ ਬੌਸ 16 ਵਿਚ ਮੁੜ ਤੋਂ ਨਜ਼ਰ ਆਉਣਗੇ ਸਲਮਾਨ ਖਾਨ
ਮੁੰਬਈ, 27 ਅਕਤੂਬਰ – ਅਦਾਕਾਰ ਸਲਮਾਨ ਖ਼ਾਨ ਡੇਂਗੂ ਤੋਂ ਠੀਕ ਹੋ ਗਏ ਹਨ ਅਤੇ ਜਲਦ ਹੀ ਰਿਐਲਿਟੀ ਸ਼ੋਅ ‘ਬਿੱਗ ਬੌਸ 16’ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨਗੇ। ਅਭਿਨੇਤਾ ਦੇ ਕਰੀਬੀ ਸੂਤਰ ਨੇ ਦੱਸਿਆ ਕਿ 56 ਸਾਲਾ ਸਲਮਾਨ, ਜੋ 2010 ਤੋਂ ਬਿੱਗ ਬੌਸ ਦੀ ਮੇਜ਼ਬਾਨੀ ਕਰ ਰਹੇ ਹਨ, ਨੂੰ ਪਿਛਲੇ ਹਫਤੇ ਡੇਂਗੂ ਹੋ ਗਿਆ ਸੀ ਤੇ ਉਹ ਹੁਣ ਠੀਕ ਹਨ ਤੇ ਅੱਜ ਤੋਂ ਸ਼ੂਟਿੰਗ ਸ਼ੁਰੂ ਕਰਨਗੇ।