Breaking- ਟਵਿੱਟਰ ਦੇ ਨਵੇਂ ਮਾਲਕ ਬਣਦੇ ਸਾਰ ਹੀ ਐਲੋਨ ਮਸਕ ਨੇ ਕਾਰਜਕਾਰੀ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ
ਨਿਊਯਾਰਕ, 28 ਅਕਤੂਬਰ – ਉਦਯੋਗਪਤੀ ਐਲੋਨ ਮਸਕ ਨੇ ਟਵਿੱਟਰ ਦੇ ਮਾਲਕ ਬਣਨ ਤੋਂ ਬਾਅਦ ਹੀ ਉਨ੍ਹਾਂ ਨੇ ਭਾਰਤੀ ਮੂਲ ਦੇ ਸੀਈਓ (ਮੁੱਖ ਕਾਰਜਕਾਰੀ) ਪਰਾਗ ਅਗਰਵਾਲ ਅਤੇ ਹੋਰ ਅਧਿਕਾਰੀ ਵਿਜੈ ਗੱਡੇ ਸਮੇਤ ਚਾਰ ਉੱਚ ਅਧਿਕਾਰੀਆਂ ਨੂੰ ਬਾਹਰ ਕੱਢ ਦਿੱਤਾ ਹੈ। ਨਿਊਯਾਰਕ ਟਾਈਮਜ਼ ਨੇ ਆਪਣੀ ਖ਼ਬਰ ਵਿੱਚ ਕਿਹਾ ਕਿ ਮਸਕ ਨੇ ਵੀਰਵਾਰ ਨੂੰ ਟਵਿੱਟਰ ਨੂੰ ਖਰੀਦਣ ਲਈ 44 ਅਰਬ ਅਮਰੀਕੀ ਡਾਲਰ ਦਾ ਸੌਦਾ ਕੀਤਾ ਹੈ ।