Breaking- ਟਵਿੱਟਰ ਦੇ ਸੀ ਈ ਓ ਐਲਨ ਮਸਕ ਨੇ ਕਿਹਾ ਹੁਣ ਨੀਲੀ ਟਿਕ ਲਈ ਦੇਣੇ ਪੈਣਗੇ 8 ਡਾਲਰ
ਵਾਸ਼ਿੰਗਟਨ, 2 ਨਵੰਬਰ – ਤੇਸਲਾ ਦੇ ਸੀ ਈ ਓ ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਟਵਿੱਟਰ ’ਤੇ ’ਬਲੂ ਟਿਕ’ ਲਈ 8 ਡਾਲਰ ਪ੍ਰਤੀ ਮਹੀਨਾ ਲਏ ਜਾਣਗੇ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਸਾਹਮਣੇ ਆਇਆ ਸੀ ਕਿ ਟਵਿੱਟਰ ਬਲੂ ਸਬਸਕ੍ਰਿਪਸ਼ਨ ਲਈ 19.99 ਡਾਲਰ ਪ੍ਰਤੀ ਮਹੀਨਾ ਲੈਣ ਦੀ ਤਿਆਰੀ ਕਰ ਰਿਹਾ ਹੈ। ਬਲੂ ਟਿਕ ਵਾਲੇ ਟਵਿੱਟਰ ਹੈਂਡਲ ਵਿਚ ਐਡਿਟ ਅਤੇ ਅਨਡੂ ਵਰਗੇ ਫੀਚਰ ਹਨ।