Breaking- ਨਹਿਰ ਵਿੱਚੋਂ ਮਿਲੀਆਂ ਚਾਰ ਲਾਸ਼ਾ, ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਵਿਚ ਲੱਗੀ
9 ਨਵੰਬਰ – ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਘਰੇਲੂ ਕਲੇਸ਼ ਕਾਰਨ ਚਾਰ ਜੀਆਂ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਉਰਫ ਰਾਜੂ ਫਿਰੋਜ਼ਪੁਰ ਦੇ ਸ਼ਹਿਰ ਮਹੁੱਲਾ ਬੁਧਵਾਰਾਂ ਵਿੱਚ ਰਹਿੰਦਾਂ ਸੀ। ਪਿਛਲੇ ਦਿਨਾਂ ਤੋਂ ਉਸ ਦਾ ਆਪਣੀ ਪਤਨੀ ਨਾਲ ਕਿਸੇ ਗੱਲੋਂ ਘਰੇਲੂ ਝਗੜਾ ਹੋਇਆ ਸੀ ਤੇ ਉਹ ਪਿਛਲੇ ਇੱਕ ਹਫਤੇ ਤੋਂ ਘਰ ਛੱਡ ਕੇ ਚਲੀ ਗਈ ਸੀ।
ਉਸ ਨੂੰ ਲੈ ਕੇ ਜਸਵਿੰਦਰ ਸਿੰਘ ਕਾਫੀ ਪਰੇਸ਼ਾਨ ਰਹਿੰਦਾ ਸੀ। ਉਸ ਪਰੇਸ਼ਾਨੀ ਦੇ ਚਲਦਿਆਂ ਜਸਵਿੰਦਰ ਸਿੰਘ ਨੇ ਆਪਣੇ ਛੋਟੇ ਅਪਾਹਜ਼ ਭਰਾ ਹਰਪ੍ਰੀਤ ਸਿੰਘ ਬੰਟੂ, ਭਰਾ ਦਾ ਬੇਟੇ ਤੇ ਆਪਣੀ ਧੀ ਸਾਣੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਸਵਿੰਦਰ ਸਿੰਘ ਟੈਕਸੀ ਚਲਾਉਂਦਾ ਸੀ ਤੇ ਉਸ ਨੇ ਘਰੇਲੂ ਕਲੇਸ਼ ਕਰਕੇ ਆਪਣੀ ਕਾਰ ਰਾਜਸਥਾਨ ਫੀਡਰ ਵਿੱਚ ਸੁੱਟ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦੇਰ ਸ਼ਾਮ ਚਾਰਾਂ ਦੀਆਂ ਲਾਸ਼ਾਂ ਬਰਾਮਦ ਕਰਕੇ ਨਹਿਰ ਵਿੱਚੋਂ ਕੱਢ ਲਈ ਸਨ । ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ