Breaking- ਏਅਰਪੋਰਟ ਤੇ ਤਲਾਸ਼ੀ ਦੌਰਾਨ ਇਕ ਯਾਤਰੀ ਕੋਲੋ ਕਸਟਮ ਵਿਭਾਗ ਨੇ ਸੋਨਾ ਬਰਾਮਦ ਕੀਤਾ
17 ਨਵੰਬਰ – ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਤੇ ਅੱਜ ਕਸਟਮ ਵਿਭਾਗ ਨੇ ਸਪਾਈਸ ਜੈੱਟ ਤੇ ਆਏ ਯਾਤਰੀ ਵੱਲੋਂ ਜੈਕਟ ਵਿੱਚ ਲਕੋਕੇ ਲਿਆਂਦਾ ਸੋਨਾ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੀ ਸਪਾਈਸਜੈੱਟ ਐਸਜੀ 56 ਏਅਰਲਾਈਨ ਵਿੱਚ ਸਫਰ ਕਰਕੇ ਆਏ ਫਿਰੋਜ ਨਾ ਦੇ ਯਾਤਰੀ ਦੀ ਸ਼ੱਕ ਪੈਣ ਤੇ ਕਸਟਮ ਵਿਭਾਗ ਨੇ ਜਾਂਚ ਕੀਤੀ ਤਾਂ ਉਸ ਦੀ ਜੈਕਟ ਵਿੱਚ ਪੇਸਟ ਕਰਕੇ ਲਿਆਂਦਾ ਜਾ ਰਿਹਾ ਸੋਨਾ ਫੜਿਆ ਹੈ। ਜਦੋਂ ਉਸ ਦੀ ਜੈਕਟ ਨੂੰ ਚੈਕ ਕੀਤਾ ਗਿਆ ਤਾਂ ਉਸ ਵਿੱਚੋਂ ਚਿਪਕਾਇਆ ਹੋਇਆ ਸੋਨਾ ਬਰਾਮਦ ਕੀਤਾ,ਜੋ ਸੋਨੇ ਦੀ ਪੇਸਟ ਬਣਾ ਕੇ ਚਿਪਕਾਇਆ ਗਿਆ ਸੀ। ਤਾਂ ਜੋ ਮੈਟਲ ਡਿਟੈਕਟਰ ਵਿੱਚੋਂ ਪਾਸ ਕੀਤਾ ਜਾ ਸਕੇ।
ਜਦੋਂ ਮੁਲਜ਼ਮ ਦੀ ਕਮੀਜ਼ ਵਿੱਚੋਂ ਸੋਨਾ ਕੱਢ ਕੇ ਜਾਂਚ ਕੀਤੀ ਗਈ ਤਾਂ ਕੁੱਲ ਵਜ਼ਨ 410 ਗ੍ਰਾਮ ਨਿਕਲਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 21.69 ਲੱਖ ਰੁਪਏ ਦੱਸੀ ਗਈ ਹੈ। ਫ਼ਿਲਹਾਲ ਫ਼ਿਰੋਜ ਪੁਲਿਸ ਦੀ ਹਿਰਾਸਤ ‘ਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।