Breaking- ਟਰਾਂਸਪੋਰਟ ਨੂੰ ਮਾਫੀਆਂ ਕਹਿਣ ਵਾਲਿਆ ਤੇ ਮੁਕਾਦਮਾ ਦਰਜ ਕਰਾਂਗੇ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਟਰਾਂਸਪੋਰਟ ਨੂੰ ਮਾਫੀਆਂ ਕਹਿੰਦੇ ਹਨ – ਸੁਖਬੀਰ ਬਾਦਲ
ਚੰਡੀਗੜ੍ਹ, 14 ਦਸੰਬਰ – ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਬੀਤੇ ਦਿਨ ਬਾਦਲਾਂ ਦੀਆਂ ਬੱਸਾਂ ਦਾ ਚੰਡੀਗੜ੍ਹ ਵਿੱਚ ਦਾਖਲਾ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਉਨ੍ਹਾਂ ਵੱਲੋਂ ਟਰਾਂਸਪੋਰਟ ਨੂੰ ਮਾਫ਼ੀਆ ਆਖਿਆ ਸੀ, ਉਸ ਦਿੱਤੇ ਬਿਆਨ ਤੇ ਸੁਖਬੀਰ ਬਾਦਲ ਨੇ ਇਤਰਾਜ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜੋ ਲੋਕ ਟਰਾਂਸਪੋਰਟ ਨੂੰ ਮਾਫ਼ੀਆ ਕਹਿੰਦੇ ਹਨ
ਦਰਅਸਲ ‘ਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਅੰਤਰ-ਰਾਜੀ ਰੂਟਾਂ ’ਤੇ ਬਾਦਲ ਪਰਿਵਾਰ ਤੇ ਵੱਡੇ ਬੱਸ ਆਪਰੇਟਰਾਂ ਦੀਆਂ ਨਿੱਜੀ ਬੱਸਾਂ ਦਾ ਏਕਾਧਿਕਾਰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਾਦਲ ਪਰਿਵਾਰ ਨੇ 2007 ਤੋਂ 2017 ਤੱਕ ਆਪਣੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਆਪਣੇ ਕਥਿਤ ਤੌਰ ’ਤੇ ਨਿੱਜੀ ਕਾਰੋਬਾਰ ਲਈ ਯੋਜਨਾਵਾਂ ਬਣਾਈਆਂ ਤੇ ਬਾਅਦ ਵਿੱਚ ਕਾਂਗਰਸ ਸਰਕਾਰ ਨੇ ਵੀ ਬਾਦਲਾਂ ਦੇ ਟਰਾਂਸਪੋਰਟ ਕਾਰੋਬਾਰ ਚਲਾਉਣ ਵਿੱਚ ਮਦਦ ਕੀਤੀ।
ਉਸ ਬਿਆਨ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਟਰਾਂਪੋਰਟ ਮੰਤਰੀ ਲਾਲਜੀਤ ਭੁੱਲਰ ਤੇ ਟਰਾਂਸਪੋਰਟ ਨੂੰ ਮਾਫੀਆਂ ਕਹਿਣ ਤੇ ਕੇਸ ਦਰਜ ਕਰਾਂਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਮੀਡੀਆ ਵੀ ਅਜਿਹੀ ਗਲਤ ਬਿਆਨ ਦੇਣ ਨਹੀਂ ਤਾਂ ਉਹਨਾਂ ਤੇ ਵੀ ਕਾਰਵਾਈ ਹੋ ਸਕਦੀ ਹੈ। ਅਸੀਂ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰ ਰਹੇ ਹਾਂ।