Breaking- ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਦਾ ਸੱਚ ਆਇਆ ਸਾਹਮਣੇ, ਸਭ ਤੋਂ ਘੱਟ ਅਪਰਾਧ ਪੰਜਾਬ ਵਿਚ
15 ਦਸੰਬਰ – ਪੰਜਾਬ ਵਿੱਚ ਅਪਰਾਧ ਨੂੰ ਲੈ ਕੇ ਕੀਤੇ ਜਾ ਰਹੇ ਗਲਤ ਪ੍ਰਚਾਰ ਦਾ ਸੱਚ ਆਇਆ ਸਾਹਮਣੇ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰਾਜ ਸਭਾ ਵਿੱਚ ਅਪਰਾਧ ਦੇ ਅੰਕੜਿਆਂ ਸਬੰਧੀ ਸਵਾਲ ਕੀਤਾ ਸੀ।
ਜਿਸ ਦਾ ਕੇਂਦਰ ਸਰਕਾਰ ਨੇ ਜਵਾਬ ਦਿੱਤਾ ਤੇ ਦੱਸਿਆ ਹੈ ਕਿ ਪੰਜਾਬ ਵਿੱਚ 17 ਰਾਜਾ ਨਾਲੋਂ ਸੱਭ ਤੋਂ ਘੱਟ ਅਪਰਾਧ ਹੈ। ਆਮ ਆਦਮੀ ਪਾਰਟੀ ਨੇ ਵਿਰੋਧੀ ਪਾਰਟੀਆਂ ਤੇ ਦੋਸ਼ ਲਾਇਆ ਹੈ ਕਿ ਉਹ ਪੰਜਾਬ ਵਿਰੁੱਧ ਗਲਤ ਪ੍ਰਚਾਰ ਕਰ ਰਹੀਆਂ ਹਨ। ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਦਾ ਰਾਜ ਸਭਾ ਵਿੱਚ ਸੱਚ ਸਾਹਮਣੇ ਆ ਗਿਆ ਹੈ।