Breaking- ਅੱਜ ਥਰਮਲ ਪਲਾਂਟ ਪਹੁੰਚੇਗੀ ਕੋਲੇ ਨਾਲ ਭਰੀ ਹੋਈ ਮਾਲ ਗੱਡੀ – ਮੁੱਖ ਮੰਤਰੀ ਕਰਨਗੇ ਸਵਾਗਤ
ਰੋਪੜ, 16 ਦਸੰਬਰ – ਝਾਰਖੰਡ ਦੇ ਪਛਵਾੜਾ ਵਿਖੇ ਸਥਿਤ ਕੋਲੇ ਦੀ ਖਾਣ ਤੋਂ ਕੋਲਾ ਲੈ ਕੇ ਮਾਲ ਗੱਡੀ ਅੱਜ ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਪਹੁੰਚੇਗੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਵਾਗਤ ਕਰਨ ਵਾਸਤੇ ਉਚੇਚੇ ਤੌਰ ’ਤੇ ਪਹੁੰਚਣਗੇ।
ਦੱਸ ਦੇਈਏ ਕਿ ਸਾਲ 2014 ਵਿਚ ਸੁਪਰੀਮ ਕੋਰਟ ਵੱਲੋਂ ਕੋਲਾ ਖਾਣਾਂ ਦੀ ਅਲਾਟਮੈਂਟ ਰੱਦ ਕਰਨ ’ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੁੰ ਅਲਾਟ ਹੋਈ ਪਛਵਾੜਾ ਕੋਲਾ ਖਾਣ ਵੀ ਰੱਦ ਹੋ ਗਈ ਹੈ। ਫਿਰ ਦੁਬਾਰਾ ਹੋਈ ਅਲਾਟਮੈਂਟ ਵਿਚ ਇਹ ਖਾਣ ਪੀ ਐਸ ਪੀ ਸੀ ਐਲ ਨੂੰ ਮਿਲ ਗਈ ਤੇ ਹੁਣ ਇਸ ਖਾਣ ਵਿਚੋਂ ਕੋਲਾ ਕੱਢ ਕੇ ਪੰਜਾਬ ਲਿਆਉਣ ਦਾ ਕੰਮ ਸ਼ੁਰੂ ਹੋ ਗਿਆ ਹੈ