Breaking- ਵੱਡੀ ਖਬਰ – ਕੁਝ ਲੜਕਿਆਂ ਨੇ ਇਕ ਲੜਕੀ ਨੂੰ ਆਪਣੀ ਕਾਰ ਤੋਂ ਕਈ ਕਿਲੋਮੀਟਰ ਤੱਕ ਘਸੀਟਿਆ ਜਿਸ ਨਾਲ ਉਸ ਦੀ ਮੌਤ ਹੋਈ- ਪੂਰੀ ਪੜ੍ਹੋ ਖਬਰ
ਨਵੀਂ ਦਿੱਲੀ, 2 ਜਨਵਰੀ – ਸੁਲਤਾਨਪੁਰੀ ਖੇਤਰ ਵਿੱਚ ਇੱਕ ਔਰਤ ਨੂੰ ਗੱਡੀ ਦੇ ਨਾਲ ਖਿੱਚੇ ਜਾਣ ਤੋਂ ਬਾਅਦ ਜਿੱਥੇ ਪੂਰੇ ਮੁਲਕ ਵਿੱਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ, ਉਥੇ ਹੀ ਦੂਜੇ ਪਾਸੇ ਅੱਜ ਗੁੱਸੇ ਵਿਚ ਆਏ ਆਮ ਲੋਕਾਂ ਤੇ ਆਪ ਵਰਕਰਾਂ ਵਲੋਂ ਐਲ ਜੀ ਦੀ ਰਿਹਾਇਸ਼ ਅੱਗੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਦੇ ਵਲੋਂ ਭੀੜ ਨੂੰ ਐਲਜੀ ਦੀ ਰਿਹਾਇਸ਼ ਅੱਗੋਂ ਹਟਾਉਣ ਵਾਸਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।
ਇਸ ਘਟਨਾ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ, ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ। ਕੁਝ ਲੜਕਿਆਂ ਨੇ ਇਕ ਲੜਕੀ ਨੂੰ ਆਪਣੀ ਕਾਰ ਵਿਚ ਕਈ ਕਿਲੋਮੀਟਰ ਤੱਕ ਘਸੀਟਿਆ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ। ਮੈਂ ਅਪੀਲ ਕਰਦਾ ਹਾਂ ਕਿ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਅਜਿਹੇ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ।
#WATCH दिल्ली: सुल्तानपुरी इलाके में महिला को गाड़ी से घसीटे जाने की घटना के बाद आम आदमी पार्टी के कार्यकर्ताओं ने उपराज्यपाल विनय कुमार सक्सेना के घर के बाहर प्रदर्शन किया।
भीड़ को हटाने के लिए पुलिस ने पानी का इस्तेमाल किया। pic.twitter.com/2Ex34FGXc4
Advertisement— ANI_HindiNews (@AHindinews) January 2, 2023