Breaking- ਦੁੱਖ ਭਰੀ ਖਬਰ – ਮਨੀਲਾ ਵਿਚ ਕਬੱਡੀ ਕੋਚ ਦਾ ਗੋਲੀ ਮਾਰ ਕੇ ਕੀਤਾ ਕਤਲ
4 ਜਨਵਰੀ – ਪੰਜਾਬ ਦੇ ਵਿਚ ਰਹਿੰਦੇ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਬਾਹਰਲੇ ਮੁਲਕਾਂ ਵਿਚ ਜਾਦੇ ਹਨ ਅਤੇ ਉਥੇ ਕੰਮ ਕਰਦੇ ਹਨ । ਇਸੇ ਤਰ੍ਹਾਂ ਹੀ ਇਕ ਨੌਜਵਾਨ ਜੋ ਕਿ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਿੱਚ ਪੈਂਦੇ ਪਿੰਡ ਪਾਖਰਵੱਡ ਰਹਿਣ ਵਾਲਾ ਹੈ ਉਸ ਨੌਜਵਾਨ ਦਾ ਮਨੀਲਾ ਵਿੱਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਇੱਕ ਕਬੱਡੀ ਕੋਚ ਗੁਰਪ੍ਰੀਤ ਸਿੰਘ ਗਿੰਦਰੂ (43) ਦੀ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪਿੰਡ ਪਾਖਰਵੜ ਦੇ ਲੋਕਾਂ ਨੇ ਦੱਸਿਆ ਕਿ ਗੁਰਪ੍ਰੀਤ ਕਰੀਬ ਚਾਰ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਫਿਲੀਪੀਨਜ਼ ਗਿਆ ਸੀ। ਕਾਰੋਬਾਰ ਚਲਾਉਣ ਦੇ ਨਾਲ-ਨਾਲ ਉਹ ਮਨੀਲਾ ਵਿੱਚ ਨੌਜਵਾਨਾਂ ਨੂੰ ਕਬੱਡੀ ਦੀ ਕੋਚਿੰਗ ਵੀ ਦਿੰਦਾ ਸੀ।
ਗੁਰਪ੍ਰੀਤ ਦਾ ਉਦੋਂ ਕਤਲ ਕਰ ਦਿੱਤਾ ਗਿਆ ਜਦੋਂ ਉਹ ਕੰਮ ਤੋਂ ਵਾਪਸ ਘਰ ਪਹੁੰਚਿਆ ਸੀ। ਗੁਰਪ੍ਰੀਤ ਸਿੰਘ ਨੂੰ ਨੇੜਿਓਂ ਗੋਲੀ ਮਾਰੀ ਗਈ ਹੈ। ਸ਼ੱਕ ਹੈ ਕਿ ਗੁਰਪ੍ਰੀਤ ਸਿੰਘ ਦਾ ਕਤਲ ਡਕੈਤੀ ਦੀ ਨੀਅਤ ਨਾਲ ਕੀਤਾ ਗਿਆ ਹੈ, ਕਿਉਂਕਿ ਉਹ ਫਾਈਨਾਂਸ ਦਾ ਕਾਰੋਬਾਰ ਵੀ ਕਰਦਾ ਸੀ। ਉਸ ਕੋਲ ਕਾਫੀ ਨਕਦੀ ਸੀ। ਗੁਰਪ੍ਰੀਤ ਸਿੰਘ ਦੇ ਕਤਲ ਦੀ ਖ਼ਬਰ ਤੋਂ ਬਾਅਦ ਉਪਮੰਡਲ ਨਿਹਾਲ ਸਿੰਘ ਵਾਲਾ ਦੇ ਪਿੰਡ ਪਾਖਰਵੱਡ ਵਿੱਚ ਸੋਗ ਦੀ ਲਹਿਰ ਦੌੜ ਗਈ।