Breaking- ਅਹਿਮ ਖ਼ਬਰ – ਪਤੰਗ ਉਡਾਉਣਾ ਤੁਹਾਡਾ ਸ਼ੌਕ ਹੈ, ਪਰ ਇਹ ਸ਼ੌਕ ਕਿਸੇ ਦਾ ਪਰਿਵਾਰ ਉਜਾੜ ਸਕਦਾ ਹੈ – ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 18 ਜਨਵਰੀ – (ਪੰਜਾਬ ਡਾਇਰੀ) ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਪੰਜਾਬ ਨੇ ਸੂਬੇ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੀ ਜਾਨ ਦੀ ਦੁਸ਼ਮਣ ਬਣੀ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਰਤੋਂ ਨਾ ਕਰਨ । ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾ ਦਿੱਤੀਆਂ ਗਈਆਂ ਹਨ ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਚਾਈਨਾ ਡੋਰ ਨਾਲ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਰਹੇ ਹਨ ਤੇ ਕਈ ਬੱਚਿਆਂ ਦੀ ਜਾਨ ਵੀ ਜਾ ਚੁੱਕੀ ਹੈ । ਇਸ ਲਈ ਇਚ ਚਾਈਨਾ ਡੋਰ ਕਿਸੇ ਲਈ ਖਤਰਾ ਬਣ ਸਕਦੀ ਹੈ । ਉਨ੍ਹਾਂ ਕਿਹਾ ਪਤੰਗ ਉਡਾਉਣਾ ਤੁਹਾਡਾ ਸ਼ੌਕ ਹੈ, ਪਰ ਇਹ ਸ਼ੌਕ ਕਿਸੇ ਦਾ ਪਰਿਵਾਰ ਉਜਾੜ ਸਕਦਾ ਹੈ । ਇਹ ਸ਼ੌਕ ਜੋ ਸਦਾ ਲਈ ਕਿਸੇ ਦੀਆਂ ਖੁਸ਼ੀਆਂ ਖੋਹ ਲਵੇ ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਜੇ ਤੁਸੀ ਆਪਣਾ ਸ਼ੌਕ ਪੂਰਾ ਕਰਨਾ ਹੈ ਤਾਂ ਬਹੁਤ ਸਾਰੀਆਂ ਅਜਿਹੀਆਂ ਡੋਰਾ ਹਨ ਜਿੰਨਾਂ ਨਾਲ ਆਪਣਾ ਸ਼ੌਕ ਪੂਰਾ ਕਰ ਸਕਦੇ ਹੋ ।
Good morning sir pic.twitter.com/F2Fw6NGZ6X
— Gurnam Singh Bhallri (@GurnamBhallri) January 18, 2023
Advertisement