Breaking- ਬੀਜੇਪੀ ‘ਚ ਜਾਣ ਦਾ ਇਹ ਮਤਲਬ ਨਹੀਂ ਕਿ ਬਚ ਜਾਉਗੇ, ਵਿਜੀਲੈਂਸ ਵਾਲਾ ਆਰਾ ਸਾਰਿਆਂ ਤੇ ਹੀ ਚੱਲੂ – ਭਗਵੰਤ ਮਾਨ
ਚੰਡੀਗੜ੍ਹ, 21 ਜਨਵਰੀ – ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ‘ਚ ਜਾਣ ਦਾ ਇਹ ਮਤਲਬ ਨਹੀਂ ਕਿ ਬਚ ਜਾਉਗੇ, ਵਿਜੀਲੈਂਸ ਵਾਲਾ ਆਰਾ ਸਾਰਿਆਂ ਤੇ ਚੱਲੂ । ਉਨ੍ਹਾਂ ਕਿਹਾ ਕਿ ਜਿਹੜਾ ਵੇਖੋ ਬੀਜੇਪੀ ‘ਚ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਜਿਸਨੇ ਵੀ ਪੈਸਾ ਖਾਧਾ ਹੈ ਉਹ ਬਖਸਿਆ ਨਹੀਂ ਜਾਵੇਗਾ ਅਤੇ ਕਿਹਾ ਜਦੋਂ ਵਿਜੀਲੈਂਸ ਦੀ ਰਿਪੋਰਟ ਬਣਦੀ ਹੈ ਤਾਂ ਮੈਂ ਇਹ ਨਹੀਂ ਵੇਖਦਾ ਕਿ ਬਰੈਕਟ ਵਿਚ ਕਿਹੜੀ ਪਾਰਟੀ ਦਾ ਨਾਂ ਲਿਖਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਕੋਈ ਵੀ ਬੀਜੇਪੀ ਦੀਆਂ ਪਾਲਸੀਆਂ ਨੂੰ ਪਿਆਰ ਨਹੀਂ ਕਰਦਾ ਸਗੋਂ ਵਿਜੀਲੈਂਸ ਵਾਲੇ ਆਰੇ ਤੋਂ ਡਰਦੇ ਹਨ । ਉਨ੍ਹਾਂ ਕਿਹਾ ਭ੍ਰਿਸ਼ਟਾਚਾਰੀਆਂ ਵਲੋਂ ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਇੱਕ-ਇੱਕ ਪੈਸਾ ਵਿਆਜ ਸਮੇਤ ਖ਼ਜ਼ਾਨੇ ਵਿੱਚ ਵਾਪਿਸ ਲੈ ਕੇ ਆਵਾਂਗੇ ।