Breaking- ਸਕੂਲ ਆਫ ਐਮੀਨੈਂਸ ਭਗਵੰਤ ਮਾਨ ਜੀ ਦਾ ਇਕ ਡਰੀਮ ਪ੍ਰੋਜੈਕਟ ਸੀ ਜੋ ਕਿ ਹੁਣ ਪੂਰਾ ਹੋਣ ਜਾ ਰਿਹਾ ਹੈ – ਹਰਜੋਤ ਬੈਂਸ
ਚੰਡੀਗੜ੍ਹ, 21 ਜਨਵਰੀ – (ਪੰਜਾਬ ਡਾਇਰੀ) ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮੈਂ ਸੀਐਮ ਭਗਵੰਤ ਮਾਨ ਜੀ ਦਾ ਸਾਰੀ ਉਮਰ ਧੰਨਵਾਦੀ ਰਹਾਂਗਾ, ਕਿ ਉਨ੍ਹਾਂ ਨੇ ਮੈਨੂੰ ਸਿੱਖਿਆ ਵਰਗਾ ਪਾਕ ਮਹਿਕਮਾ ਦਿੱਤਾ । ਜਿਸ ਮਹਿਕਮੇ ਨੇ ਪੰਜਾਬ ਦਾ ਭਵਿੱਖ ਬਦਲਣਾ ਹੋਵੇ, ਉਸਨੂੰ ਪਿਛਲੀਆਂ ਸਰਕਾਰਾਂ ਨੇ ਸਿਰਫ਼ ਧਰਨਿਆਂ ਦਾ ਮਹਿਕਮਾ ਬਣਾ ਕੇ ਰੱਖ ਦਿੱਤਾ ਸੀ । ਪੰਜਾਬ ਦੇ ਸਕੂਲਾਂ ਦੇ ਹਾਲਾਤ ਬਦ ਤੋਂ ਬਦਤਰ ਬਣਾ ਕੇ ਗਈਆਂ ਸੀ ਪਿਛਲੀਆਂ ਸਰਕਾਰਾਂ ਇਨ੍ਹਾਂ ਨੂੰ ਠੀਕ ਕਰਨ ਦੇ ਲਈ ਮੈਂ ਖੁਦ ਇਨ੍ਹਾਂ ਸਕੂਲਾਂ ਦੇ ਵਿੱਚ ਲਗਾਤਾਰ ਜਾਂਦਾ ਰਹਿਣਾ ਹਾਂ । ਸਕੂਲ ਆਫ ਐਮੀਨੈਂਸ ਨੂੰ ਬਣਾਉਣ ਲਈ ਅਸੀਂ ਦਿਨ ਰਾਤ ਮਿਹਨਤ ਕੀਤੀ ਹੈ । ਇਨ੍ਹਾਂ ਸਕੂਲਾਂ ਵਿੱਚੋਂ ਪੜ੍ਹ ਕੇ ਬੱਚੇ ਡਾਕਟਰ, ਇੰਜੀਨੀਅਰ ਤੇ ਆਈ ਪੀ ਐਸ ਵਰਗੇ ਉੱਚ ਅਹੁੱਦਿਆਂ ਤੇ ਪਹੁੰਚ ਜਾਣਗੇ । ਸਕੂਲ ਐਮੀਨੈਂਸ ਭਗਵੰਤ ਮਾਨ ਜੀ ਦਾ ਇਕ ਡਰੀਮ ਪ੍ਰੋਜੈਕਟ ਸੀ ਜੋ ਕਿ ਹੁਣ ਪੂਰਾ ਹੋਣ ਜਾ ਰਿਹਾ ਹੈ ।