Breaking- ਪੰਜਾਬ ਵਿਚ ਪ੍ਰੋਜੈਕਟਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਮਹਿੰਦਰਾ ਐਂਡ ਮਹਿੰਦਰਾ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ
ਚੰਡੀਗੜ੍ਹ, 24 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿੰਦਰਾ ਐਂਡ ਮਹਿੰਦਰਾ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ । ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਸੈਰ-ਸਪਾਟੇ ਵਾਲੇ ਪ੍ਰੋਜੈਕਟਾਂ ਤੇ ਕਲੱਬ ਮਹਿੰਦਰਾ ਨੇ ਨਿਵੇਸ਼ ਨੂੰ ਲੈ ਕੇ ਕਾਫੀ ਦਿਲਚਸਪੀ ਵਿਖਾਈ ਹੈ । ਟਰੈਕਟਰ ਦੇ ਖੇਤਰ ‘ਚ ਵਿਸਥਾਰ ਨੂੰ ਲੈ ਕੇ ਵੀ ਚਰਚਾ ਹੋਈ ਅਤੇ ਲਾਲੜੂ ਨੇੜੇ ਬਣ ਰਹੇ ਸਵਰਾਜ ਟਰੈਕਟਰਾਂ ਦੇ ਨਵੇਂ ਪਲਾਂਟ ਦੇ ਉਦਘਾਟਨ ਲਈ ਉਹਨਾਂ ਸਾਨੂੰ ਸੱਦਾ ਵੀ ਦਿੱਤਾ ।