Breaking- ਗਊਸ਼ਾਲਾ ਅਨੰਦੇਆਣਾ ਫਰੀਦਕੋਟ ਵਿੱਚ ਤ੍ਰਿਵੇਣੀ ਲਗਾ ਕੇ ਮਨਾਇਆ ਜਨਮ ਦਿਨ
ਫਰੀਦਕੋਟ, 25 ਜਨਵਰੀ – (ਪੰਜਾਬ ਡਾਇਰੀ) ਗਊਸ਼ਾਲਾ ਅਨੰਦੇਆਣਾ ਫਰੀਦਕੋਟ ਵਿਖੇ ਚੱਲ ਰਹੀ ਗੁੜ, ਹਰੇ ਚਾਰੇ ਦੀ ਸੇਵਾ ਦੌਰਾਨ ਪਿਛਲੇ ਸਮੇਂ ਤੋਂ ਸੇਵਾ ਨਿਭਾਅ ਰਹੇ ਸੇਵਾਮੁਕਤ ਬੈਂਕ ਮੈਨੇਜਰ ਯੋਗੇਸ਼ ਗਰਗ ਨੇ ਅੱਜ ਆਪਣਾ ਜਨਮ ਦਿਨ ਆਪਣੀ ਪਤਨੀ ਮੀਨੂੰ ਗਰਗ ਨਾਲ ਤ੍ਰਿਵੇਣੀ ਦਾ ਬੂਟਾ ਲਗਾ ਕੇ ਮਨਾਇਆ। ਇਸ ਮੌਕੇ ਸੁਸਾਇਟੀ ਦੇ ਮੈਂਬਰ ਰੈਸਟ ਹਾਊਸ, ਫਰੈਂਡਜ਼ ਕਲੱਬ ਗੌਤਮ ਬਾਂਸਲ, ਰਾਕੇਸ਼ ਮੋਂਗਾ, ਗੋਰਾ ਮੋਂਗਾ, ਕੀਮਤੀ ਖੰਨਾ, ਬਲਦੇਵ ਕ੍ਰਿਸ਼ਨ, ਡਾ: ਚੰਦਰ ਸ਼ੇਖਰ ਕੱਕੜ, ਸੁਰੇਸ਼ ਗੋਇਲ, ਬਿੱਟੂ ਗੁਪਤਾ, ਵਿਪਨ, ਸੰਜੇ ਢੀਂਗਰਾ, ਕਾਕਾ ਅਤੇ ਗੁਰ ਚੌਕਰ ਸੇਵਾ ਗਊ ਭਗਤ ਹਾਜ਼ਰ ਸਨ। ਇਸ ਮੌਕੇ ਯੋਗੇਸ਼ ਗਰਗ ਵੱਲੋਂ ਭਜਨ ਗਾਇਨ ਕਰਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ।