Breaking- ਅਹਿਮ ਖ਼ਬਰ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਵਲੋਂ ਮਿਲੀ ਰਾਹਤ, ਪੜ੍ਹੋ
ਬਠਿੰਡਾ, 3 ਫਰਵਰੀ – (ਬਾਬੂਸ਼ਾਹੀ ਬਿਊਰੋ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਬਠਿੰਡਾ ਦੀ ਅਦਾਲਤ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਵੱਲੋਂ ਅਰਵਿੰਦ ਕੇਜਰੀਵਾਲ ਖਿਲਾਫ ਦਾਇਰ ਮਾਣਹਾਨੀ ਦਾ ਕੇਸ ਬਿਨਾਂ ਸੰਮਨ ਭੇਜਿਆਂ ਹੀ ਖਾਰਜ ਕਰ ਦਿੱਤਾ ਹੈ। ਜੌਹਲ ਨੇ ਕੇਜਰੀਵਾਲ ਵੱਲੋਂ ’ਜੋਜੋ ਟੈਕਸ’ ਵਸੂਲਣ ਦਾ ਬਿਆਨ ਦੇਣ ’ਤੇ ਉਹਨਾਂ ਖਿਲਾਫ ਇਹ ਕੇਸ ਦਾਇਰ ਕੀਤਾਸੀ।