Breaking- ਅਹਿਮ ਖ਼ਬਰ – ਮੰਦਭਾਗੀ ਘਟਨਾ ਵਾਪਰੀ, ਜੇਲ੍ਹ ਵਿਚ ਬੰਦ ਕੈਦੀ ਨੇ ਕੀਤੀ ਜੀਵਨ ਲੀਲਾ ਸਮਾਪਤ, ਪੜ੍ਹੋ
ਕਪੂਰਥਲਾ, 3 ਫਰਵਰੀ – (ਬਾਬੂਸ਼ਾਹੀ ਬਿਊਰੋ) ਕਪੂਰਥਲਾ ਦੀ ਕੇਂਦਰੀ ਜੇਲ੍ਹ ’ਚ ਇਕ ਹਵਾਲਾਤੀ ਵਲੋਂ ਬਾਥਰੂਮ ’ਚ ਫਾਹਾ ਲੈ ਕੇ ਆਤਮ ਹੱਤਿਆ ਕਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ’ਚ ਬੰਦ ਗੁਰਨਾਮ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਕੇਂਦਰੀ ਜੇਲ੍ਹ ਨੇ ਦੇਰ ਰਾਤ ਜੇਲ੍ਹ ਦੇ ਬਾਥਰੂਮ ’ਚ ਪਰਨੇ ਦੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ।
ਜੇਲ੍ਹ ਸਟਾਫ਼ ਨੂੰ ਇਸ ਦਾ ਪਤਾ ਲੱਗਣ ਤੇ ਉਨ੍ਹਾਂ ਮ੍ਰਿਤਕ ਨੂੰ ਤੜਕੇ ਸਵੇਰੇ ਲਗਭਗ 4 ਵਜੇ ਸਿਵਲ ਹਸਪਤਾਲ ਲੈ ਕੇ ਆਏ, ਜਿੱਥੇ ਡਿਊਟੀ ਤੇ ਡਾਕਟਰ ਨਵਦੀਪ ਸਿੰਘ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੰਦਿਆਂ ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਥਾਣਾ ਕੋਤਵਾਲੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਇਸ ਨੂੰ ਕੇਂਦਰੀ ਜੇਲ੍ਹ ਵਿਚ ਭੇਜਿਆ ਸੀ।