Big News- ਅਡਾਨੀ ਦਾ ਕਾਰੋਬਾਰ ਬਣਾਉਣ ‘ਚ ਭਾਰਤ ਮਦਦ ਕਰ ਰਿਹਾ ਹੈ – ਸੀਐਮ ਭਗਵੰਤ ਮਾਨ
ਚੰਡੀਗੜ੍ਹ, 14 ਫਰਵਰੀ – ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ਅੱਜ ਦੇ ਦੌਰ ‘ਚ ਕਹਾਵਤ ਹੈ “ਜੇ ਰਾਜਾ ਵਪਾਰੀ ਬਣ ਜਾਵੇ ਫਿਰ ਜਨਤਾ ਭਿਖਾਰੀ ਬਣ ਜਾਂਦੀ ਹੈ”। ਉਨ੍ਹਾਂ ਨੇ ਕਿਹਾ ਕਿ ਭਾਵ ਇੱਕ ਬੰਦੇ ਨੂੰ ਫਾਇਦਾ ਪਹੁੰਚਾਉਣ ਲਈ ਦੇਸ਼ ‘ਚ ਹਰ ਹੀਲਾ-ਵਸੀਲਾ ਕੀਤਾ ਜਾ ਰਿਹਾ ਹੈ। ਬਾਹਰਲੇ ਦੇਸ਼ਾਂ ‘ਚ ਵੀ ਅਡਾਨੀ ਦਾ ਕਾਰੋਬਾਰ ਬਣਾਉਣ ‘ਚ ਭਾਰਤ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕਤੰਤਰ ‘ਚ ਬਹੁਤ ਗਲਤ ਹੈ, ਇਸਦਾ ਸਖ਼ਤ ਵਿਰੋਧ ਹੋਣਾ ਚਾਹੀਦਾ ਹੈ।