Big News -ਸਿੰਗਰ ਸੋਨੂੰ ਨਿਗਮ ‘ਤੇ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ
ਮੁੰਬਈ, 21 ਫਰਵਰੀ – ਮਸ਼ਹੂਰ ਗਾਇਕ ਸੋਨੂੰ ਨਿਗਮ ਨੂੰ ਲੈ ਕੇ ਚਿੰਤਾਜਨਕ ਖਬਰ ਆ ਰਹੀ ਹੈ। ਇੱਕ ਸੰਗੀਤ ਸਮਾਗਮ ਦੌਰਾਨ ਗਾਇਕ ‘ਤੇ ਹਮਲਾ ਹੋਇਆ ਹੈ। ਗਾਇਕ ਦੇ ਨਾਲ-ਨਾਲ ਉਸ ਦੇ ਭਰਾ ‘ਤੇ ਵੀ ਹਮਲਾ ਹੋਇਆ ਹੈ। ਸੋਨੂੰ ਨਿਗਮ ਦੀ ਹਾਲਤ ਖਤਰੇ ਤੋਂ ਬਾਹਰ ਹੈ, ਪਰ ਉਸ ਦਾ ਭਰਾ ਬੁਰੀ ਤਰ੍ਹਾਂ ਜ਼ਖਮੀ ਹੈ। ਫਿਲਹਾਲ ਦੋਵੇਂ ਹਸਪਤਾਲ ‘ਚ ਭਰਤੀ ਹਨ। ਸੋਨੂੰ ਨਿਗਮ ਦਾ ਕਹਿਣਾ ਹੈ ਕਿ ਉਸ ਦੇ ਬਾਡੀਗਾਰਡ ਨੇ ਉਸ ਨੂੰ ਇਸ ਹਮਲੇ ਤੋਂ ਸੁਰੱਖਿਅਤ ਬਚਾ ਲਿਆ।
ਗਾਇਕ ਨਾਲ ਇਹ ਘਟਨਾ ਚੇਂਬੂਰ ‘ਚ ਲਾਈਵ ਮਿਊਜ਼ਿਕ ਈਵੈਂਟ ਦੌਰਾਨ ਵਾਪਰੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਚੇਂਬੂਰ ‘ਚ ਲਾਈਵ ਮਿਊਜ਼ਿਕ ਈਵੈਂਟ ਦੌਰਾਨ ਸੋਨੂੰ ਨਿਗਮ ਅਤੇ ਉਸਦੇ ਭਰਾ ‘ਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ।