ਅਹਿਮ ਖ਼ਬਰ – ਅੱਜ ਹੋਵੇਗਾ ਮੰਤਰੀ ਹਰਜੋਤ ਬੈਂਸ ਦਾ ਵਿਆਹ ਜੋਤੀ ਯਾਦਵ ਨਾਲ, ਪੜ੍ਹੋ ਪੂਰੀ ਖ਼ਬਰ
25 ਮਾਰਚ – ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਆਈ ਪੀ ਐਸ ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਹੋਵੇਗਾ । ਆਨੰਦ ਕਾਰਜ ਦੀ ਵਿਧੀ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਸਵੇਰੇ 10.00 ਹੋਣਗੇ। ਇਸ ਉਪਰੰਤ ਇਥੇ ਐਨ ਐਫ ਐਲ ਸਟੇਡੀਅਮ ਵਿਚ ਵੱਡਾ ਸਮਾਗਮ ਰੱਖਿਆ ਗਿਆ ਹੈ।
ਇਸ ਵਿਆਹ ਦੇ ਸਮਾਗਮ ਵਿਚ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਹੋਰ ਮੰਤਰੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ ।