ਅਹਿਮ ਖ਼ਬਰ – ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਵਲੋਂ ਫਰੀਦਕੋਟ ਵਿਖੇ ਜੇਤੂ ਖਿਡਾਰੀਆਂ ਤੇ ਟੀਮ ਦੇ ਕਪਤਾਨ ਹਨੀ ਚਾਵਲਾ ਨੂੰ ਸਨਮਾਨਿਤ ਕੀਤਾ ਗਿਆ
ਫਰੀਦਕੋਟ, 3 ਅਪ੍ਰੈਲ – (ਪੰਜਾਬ ਡਾਇਰੀ) ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਫਰੀਦਕੋਟ ਜੌਨ ਫਿਰੋਜ਼ਪੁਰ ਦੇ ਸੰਪੂਰਨ ਸਿੰਘ ਸੰਯੋਜਕ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸਾ਼ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਸਮਾਲਖਾਂ ਹਰਿਆਣਾ ਵਿਖੇ ਬਾਬਾ ਗੁਰਬਚਨ ਸਿੰਘ ਦੀ ਯਾਦ ਵਿੱਚ 23 ਵਾਂ ਕਿ੍ਰਕਟ ਟੂਰਨਾਮੈਂਟ ਸਮਾਲਖਾਂ ਵਿਖੇ ਕਰਵਾਇਆ ਗਿਆ ਜਿਥੇ ਵੱਖ ਵੱਖ ਜੌਨ ਵਿੱਚੋ 48 ਟੀਮਾ ਨੇ ਕਿ੍ਰਕਟ ਟੂਰਨਾਮੈਂਟ ਵਿੱਚ ਭਾਗ ਲਿਆ । ਜਿਸ ਵਿਚ ਫਿਰੋਜ਼ਪੁਰ ਜੋਨ ਤੇ ਟੋਹਾਣਾ ਜੋਨ ਵਿਚ ਫਾਈਨਲ ਮੁਕਾਬਲਾ ਹੋਇਆ ਜਿਸ ਫਿਰੋਜ਼ਪੁਰ ਜੋਨ ਨੇ ਜਿੱਤ ਹਾਸਲ ਕੀਤੀ । ਫਿਰੋਜ਼ਪੁਰ ਜੋਨ ਦੇ ਖਿਡਾਰੀ ਅਨੁਰਾਗ ਮੈਨ ਆਫ ਦੀ ਮੈਚ ਰਹੇ ਇਸ ਟੀਮ ਦੇ ਕਪਤਾਨ ਦੀ ਦੀ ਭੂਮਿਕਾ ਹਨੀ ਚਾਵਲਾ ਨੇ ਭੂਮਿਕਾ ਨਿਭਾਈ ਫ਼ਿਰੋਜ਼ਪੁਰ ਜੋਨ ਦੇ ਜੈਤੂ ਖਿਡਾਰੀਆਂ ਨੂੰ ਜੈਤੂ ਟਰਾਫੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸੇ ਲੜੀ ਤਹਿਤ ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਫਰੀਦਕੋਟ ਵਿਖੇ ਜੈਤੋ ਖਿਡਾਰੀਆਂ ਤੇ ਟੀਮ ਦੇ ਕਪਤਾਨ ਹਨੀ ਚਾਵਲਾ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮੇ ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂ ਭਾਰੀ ਗਿਣਤੀ ਵਿੱਚ ਹਾਜਰ ਸਨ।