Breaking- ਕੇਂਦਰ ਸਰਕਾਰ ਵੱਲੋਂ ਲਗਾਏ ਨਿਊਜ ਚੈਨਲ ਤੇ ਬੈਨ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤੀ ਸਖ਼ਤ ਹਦਾਇਤ
ਨਵੀਂ ਦਿੱਲੀ, 5 ਅਪ੍ਰੈਲ – ਸੁਪਰੀਮ ਕੋਰਟ ਨੇ ਮਲਿਆਲਮ ਨਿਊਜ਼ ਚੈਨਲ ’ਮੀਡੀਆ ਵਨ’ ’ਤੇ ਕੇਂਦਰ ਸਰਕਾਰ ਵੱਲੋਂ ਲਗਾਏ ਬੈਨ ਨੂੰ ਖਾਰਜ ਕਰਦਿਆਂ ਕੇਂਦਰ ਸਰਕਾਰ ਨੂੰ ਸਖ਼ਤ ਝਾੜ ਪਾਈ ਹੈ। ਐਨ ਡੀ ਟੀ ਵੀ ਦੀ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਦੇ ਚੀਫ ਜਸਟਿਸ, ਜਸਟਿਸ ਡੀ ਵਾਈ ਚੰਦਰਚੂਹੜ ਨੇ ਆਪਣੇ ਇਕ ਸਖ਼ਤ ਫੈਸਲੇ ਵਿਚ ਕਿਹਾ ਕਿ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਕਿਸੇ ਦੀ ਕਲੀਅਰੰਸ ਨਹੀਂ ਰੋਕੀ ਜਾ ਸਕਦੀ।
ਉਹਨਾਂ ਕਿਹਾ ਕਿ ਚੈਨਲ ਦੇ ਅਤਿਵਾਦੀਆਂ ਨਾਲ ਸਬੰਧ ਸਾਬਤ ਕਰਨ ਵਾਸਤੇ ਕੁਝ ਵੀ ਰਿਕਾਰਡ ਵਿਚ ਨਹੀਂ ਹੈ। ਕੌਮੀ ਸੁਰੱਖਿਆ ਦੇ ਦਾਅਵੇ ਹਵਾ ਵਿਚ ਨਹੀਂ ਕੀਤੇ ਜਾ ਸਕਦੇ। ਕੁਝ ਵੀ ਅਜਿਹਾ ਨਹੀਂ ਹੈ ਜੋ ਕੌਮੀ ਸੁਰੱਖਿਆ ਜਾਂ ਜਨਤਕ ਵਿਵਸਥਾ ਦੇ ਖਿਲਾਫ ਹੋਵੇ। ਉਹਨਾਂ ਕਿਹਾ ਕਿ ਕੌਮੀ ਸੁਰੱਖਿਆ ਦੇ ਨਾਂ ’ਤੇ ਲੋਕਾਂ ਦੇ ਹੱਕ ਨਹੀਂ ਰੋਕੇ ਸਕਦੇ। ਸਰਕਾਰ ਇਹ ਨੂੰ ਇਹ ਸਟੈਂਡ ਲੈਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿ ਪ੍ਰੈਸ ਹਰ ਹੀਲੇ ਸਰਕਾਰ ਦੀ ਮਦਦ ਕਰੇ।