ਅਮਰੀਕਾ ’ਚ ਗੋਲੀਆਂ ਚੱਲਣ ਨਾਲ 9 ਮੁੰਡੇ ਕੁੜੀਆਂ ਫੱਟੜ
ਟੈਕਸਾਸ, 24 ਅਪ੍ਰੈਲ (ਬਾਬੂਸ਼ਾਹੀ)-ਟੈਕਸਾਸ ਵਿਚ ਅਲ੍ਹੜ ਮੁੰਡੇ ਕੁੜੀਆਂ ਵੱਲੋਂ ਕੀਤੀ ਪਾਰਟੀ ਵਿਚ ਗੋਲੀਆਂ ਚੱਲੀਆਂ ਜਿਸ ਵਿਚ 9 ਅਲ੍ਹੱੜ ਮੁੰਡੇ ਕੁੜੀਆਂ ਫੱਟੜ ਹੋ ਗਏ। ਪਾਰਟੀ ਵਿਚ 250 ਦੇ ਕਰੀਬ ਮੁੰਡੇ ਕੁੜੀਆਂ ਹਾਜ਼ਰ ਸਨ। ਜੈਸਪਰ ਕਾਉਂਟੀ ਦੇ ਅਧਿਕਾਰੀਆਂ ਦੇ ਮੁਤਾਰਬਕ ਅੱਧੀ ਰਾਤ ਤੋਂ ਬਾਅਦ ਇਕ ਪ੍ਰਾਈਵੇਟ ਘਰ ਵਿਚ ਇਹ ਗੋਲੀਆਂ ਚੱਲੀਆਂ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਵੇਖਿਆ ਕਿ 9 ਜਣੇ ਫੱਟੜ ਹਨ। ਇਹਨਾਂ ਵਿਚੋਂ 8 ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਫੱਟੜਾਂ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।