ਕੇਂਦਰ ਸਰਕਾਰ ਦੀਆ ਸਕੀਮਾਂ ਦਾ ਲਾਭ ਲੋੜਵੰਦਾਂ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਐਂਡ ਸਿੰਧ ਬੈਂਕ ਨੇ ਕਰਵਾਇਆ ਸਮਾਗਮ
ਫ਼ਰੀਦਕੋਟ, 31 ਮਈ (ਪੰਜਾਬ ਡਾਇਰੀ)- ਪ੍ਰਧਾਨ ਮੰਤਰੀ ਵਲੋਂ ਚਲਾਈਆਂ ਗਈਆਂ ਬੀਮਾਂ ਯੋਜਨਾਵਾਂ ਦਾ ਆਮ ਲੋਕਾਂ ਨੂੰ ਵੱਧ ਤੋ ਵੱਧ ਲਾਭ ਪਹੁੰਚਾਉਣ ਲਈ ਸਰਕਾਰ ਨੇ ਆਪਣੀਆਂ ਗਤੀਆਵਿਧੀਆਂ ਵਿੱਚ ਤੇਜੀ ਲੈ ਆਂਦੀ ਹੈ। ਜਿਸ ਲਈ ਪੰਜਾਬ ਐਂਡ ਸਿੰਧ ਬੈਂਕ ਦੁਆਰਾ ਇਸ ਸਕੀਮ ਦਾ ਲਾਭ ਗਰੀਬ ਲੋਕਾਂ ਤੱਕ ਘਰ ਘਰ ਪਹੁੰਚਉਣ ਲਈ ਇੱਕ ਵਿਸ਼ੇਸ਼ ਮੁਹਿੰਮ ਦਾ ਅਗਾਜ ਕੀਤਾ ਗਿਆ ਹੈ। ਇਸੇ ਸਬੰਧ ਵਿੱਚ ਅੱਜ ਪੰਜਾਬ ਐਂਡ ਸਿੰਧ ਬੈਂਕ ਦੁਆਰਾ ਆਪਣੇ ਟਰੇਨਿੰਗ ਸੈਂਟਰ ਵਿੱਚ ਇੱਕ ਪ੍ਰੌਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੈਂਕ ਦੇ ਮੁੱਖ ਦਫਤਰ ਦਿੱਲੀ ਤੋਂ ਜਰਨਲ ਮੈਨੇਜਰ ਰਵੀ ਮਹਿਰਾ ਮੁੱਖ ਮਹਿਮਾਨ ਦੇ ਤੌਰ ਤੇ ਵਿਸ਼ੇਸ਼ ਤੌਰ ਤੇ ਪਹੁੰਚੇ। ਬੈਂਕ ਦੁਆਰਾ1 ਅਪ੍ਰੈਲ ਤੋਂ 30 ਜੂਨ ਤੱਕ ਮੁੱਖ ਤੌਰ ਤੇ ਇਸ ਮੁਹਿੰਮ ਦਾ ਉਦੇਸ਼ ਮੁੱਖ ਤੌਰ ਤੇ ਇਹ ਹੈ ਕਿ ਇਹਨਾਂ ਸਕੀਮਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਜਿਥੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ, ਉਥੇ ਇਸ ਲਈ ਬੈਂਕਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਆਪਣੇ ਗਾਹਕਾਂ ਨੂੰ ਇਹਨਾਂ ਸਕੀਮਾਂ ਪ੍ਰਤੀ ਜਾਣਕਾਰੀ ਦਿੰਦੇ ਹੋਏ, ਇਸ ਦਾ ਲਾਭ ਹਰ ਤੱਕ ਪਹੁੰਚਾਉਣ ਦਾ ਹਰ ਸੰਭਵ ਯਤਨ ਕਰਨਾ ਹੈ। ਇਸ ਸਮਾਰੋਹ ਵਿੱਚ ਵੱਖ ਵੱਖ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਹਿੱਸਾ ਲਿਆ।ਪ੍ਰਧਾਨ ਮੰਤਰੀ ਜਨ ਸੁਰੱਖਿਆ ਯੋਜਨਾਂ ਜਿਸ ਲਈ ਇੱਕ ਆਮ ਵਿਅਕਤੀ ਨੂੰ ਪੂਰੇ ਸਾਲ ਲਈ ਸਿਰਫ ਰੁਪਏ ਦਾ ਰਾਸ਼ੀ ਬੀਮਾਂ ਕਿਸ਼ਤ ਲਈ ਅਦਾ ਕਰਨੀ ਪੈਂਦੀ ਹੈ, ਜਿਸ ਦਾ ਭਾਵ ਸਿਰਫ 1 ਰੁਪਇਆ 75 ਪੈਸੇ ਪ੍ਰਤੀ ਮਹੀਨਾ , ਜਿਸ ਲਈ ਐਕਸੀਡੈਂਟਲ ਬੀਮਾਂ ਰਾਸ਼ੀ 2 ਲੱਖ ਰੁਪਏ ਪ੍ਰਦਾਨ ਕੀਤੀ ਜਾਂਦੀ ਹੈ। ਦੂਸਰੀ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾਂ ਜਿਸ ਲਈ ਵਿਅਕਤੀ ਨੂੰ ਇੱਕ ਸਾਲ ਲਈ 436 ਰੁਪਏ ਦੀ ਰਾਸ਼ੀ ਬੀਮੇ ਦੀ ਕਿਸ਼ਤ ਦੇ ਤੌਰ ਤੇ ਅਦਾ ਕਰਨੀ ਪੈਂਦੀ ਹੈ, ਜਿਸ ਦਾ ਭਾਵ 1 ਰੁਪਇਆਂ 20 ਪੈਸੇ ਪ੍ਰਤੀ ਦਿਨ ਦਾ ਖਰਚਾ। ਪਰ ਜੇਕਰ ਮਾੜੀ ਕਿਸਮਤ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਬੀਮਾਂ ਰਾਸ਼ੀ ਅਦਾ ਕੀਤੀ ਜਾਂਦੀ ਹੈ। ਜਿਸ ਨਾਲ ਵਿਅਕਤੀ ਦੀ ਕਮੀ ਤਾਂ ਪੂਰੀ ਨਹੀ ਹੁੰਦੀ, ਪਰ ਇਸ ਪੈਸੇ ਨਾਲ ਉਸ ਦਾ ਪਰਿਵਾਰ ਵਿੱਤੀ ਤੌਰ ਤੇ ਆਪਣਾ ਗੁਜਾਰਾ ਕਰਨ ਦੇ ਸਮਰੱਥ ਹੋ ਜਾਂਦਾ ਹੈ। ਇਸ ਮੌਕੇ ਜਰਨਲ ਮੈਨੇਜਰ ਰਵੀ ਮਹਿਰਾ ਨੇ ਕਿਹਾ ਕਿ ਸਰਕਾਰ ਚਾਉਂਦੀ ਹੈ ਕਿ ਇਹ ਸਕੀਮਾਂ ਘਰ ਘਰ ਪਹੁੰਚਾਈਆਂ ਜਾਣ। ਇਸ ਲਈ ਉਹਨਾਂ ਦੇ ਬੈਂਕ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੇ ਨਾਲ ਨਾਲ ਬਾਕੀ ਦੇ ਸਾਰੇ ਬੈਂਕਾਂ ਵਾਲੇ ਵੀ ਇਸ ਕੰਮ ਵਿੱਚ ਪੂੂਰੀ ਸ਼ਿਦਤ ਨਾਲ ਕੰਮ ਕਰ ਰਹੇ ਹਨ, ਤਾਂ ਕਿ ਪ੍ਰਧਾਨ ਮੰਤਰੀ ਦੁਆਰਾ ਚਲਾਈਆ ਗਈਆਂ ਇਹ ਸਕੀਮਾਂ ਘਰ ਘਰ ਪਹੁੰਚਣ । ਇਸ ਮੌਕ ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਉਹ ਇਸ ਸਕੀਮ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਆਪਣੇ ਪੂਰੇ ਸਟਾਫ ਨਾਲ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਦਿੱਤੇ ਗਏ ਟੀਚੇ ਨੂੰ ਪ੍ਰਾਪਤ ਕਰਨ ਦੇ ਬਿਲਕੁਲ ਨਜਦੀਕ ਹਨ। ਇਸ ਮੌਕੇ ਬੈਂਕ ਦੇ ਲੀਡ ਬੈਂਕ ਮੈਨੇਜਰ ਗੁਰਵਿੰਦਰ ਸਿੰਘ ਸਿਧੂ, ਚੀਫ ਮੈਨੇਜਰ ਨਰਪਤ ਮਾਇਲ,ਆਰਸੇਟੀ ਦੇ ਡਾਇਰੈਕਟਰ ਕਸ਼ਮੀਰੀ ਲਾਲ ਗਾਂਧੀ , ਚੀਫ ਮੈਨੇਜਰ ਸੁੱਖਵਿੰਦਰਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਹੋਰ ਬਹੁਤ ਸਾਰਾ ਸਟਾਫ ਹਾਜਿਰ ਸੀ।