ਮੋਗਾ, 5 ਫਰਵਰੀ (ਜਗਰਾਜ ਸਿੰਘ ਸੰਘਾ) ਪਿੰਡ ਦੁਸਾਂਝ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਹਲਕਾ ਧਰਮਕੋਟ ਤੋਂ ਉਮੀਦਵਾਰ ਸ ਹਰਪ੍ਰੀਤ ਸਿੰਘ ਹੀਰੋ ਨੂੰ ਉਸ ਵਕਤ ਭਾਰੀ ਬਲ ਮਿਲਿਆ ਜਦੋਂ ਪਿੰਡ ਦੁਸਾਂਝ ਵਿਖੇ ਸ ਹੀਰੋ ਦੀ ਚੁਣਾਵੀ ਮੀਟਿੰਗ ਵਿੱਚ ਪਿੰਡ ਵਾਸੀ ਆਪ ਮੁਹਾਰੇ ਪਹੁੰਚ ਕੇ ਸ ਹੀਰੋ ਦਾ ਫੁਲਾਂ ਦੇ ਹਰ ਪਾ ਕੇ ਜੀ ਆਇਆ ਆਖਿਆ ਤੇ ਉਨ੍ਹਾਂ ਦੇ ਵਿਚਾਰ ਸੁਣੇ। ਇਸ ਮੌਕੇ ਤੇ ਸ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਵਿੱਚ ਆਪਸ ਵਿੱਚ ਮਿਲ ਕੇ ਤੇ ਪਿੰਡਾਂ ਸ਼ਹਿਰਾਂ ਵਿੱਚ ਧੜੇਬੰਦੀਆਂ ਬਣਾ ਕੇ ਲੰਬਾ ਸਮਾਂ ਸੱਤਾ ਦਾ ਅਨੰਦ ਮਾਣਿਆ ਤੇ ਰੱਜ ਕੇ ਮਨਮਾਨੀਆਂ ਕੀਤੀਆਂ ਜਿੱਥੇ ਇਨ੍ਹਾਂ ਪਾਰਟੀਆਂ ਦੇ ਲੀਡਰਾਂ ਤੇ ਚਾਪਲੂਸਾਂ ਦੀਆਂ ਜਾਇਦਾਦਾਂ ਤੇ ਕਾਰੋਬਾਰਾਂਵਿੱਚ ਬੇ ਅਥਾਹ ਵਾਧਾ ਹੋਇਆ ਜਦ ਕਿ ਪੰਜਾਬ ਤੇ ਪੰਜਾਬ ਦੇ ਲੋਕ ਹੋਰ ਗਰੀਬ ਹੂੰਦੇ ਗਏ। ਉਨ੍ਹਾਂ ਲੋਕਾਂ ਨੂੰ ਪੁਛਿਆ ਕਿ ਇੱਕ ਵੀ ਆਦਮੀ ਅੱਜ ਭਰੀ ਸਭਾ ਵਿੱਚ ਬਾਂਹ ਖੜੀ ਕਰੇ ਜਿਸਦਾ ਇਨ੍ਹਾਂ ਪਾਰਟੀਆਂ ਦੇ ਰਾਜ ਦੇ ਦੌਰਾਨ ਬਿਨਾਂ ਪੈਸੇ ਤੋਂ ਸਰਕਾਰੀ ਦਰਬਾਰੇ ਵਿੱਚ ਕੰਮ ਹੋਇਆ ਹੋਵੇ। ਇਨ੍ਹਾਂ ਪਾਰਟੀਆਂ ਦੇ ਰਾਜਾਂ ਦੇ ਦੌਰਾਨ ਹੀ ਪੰਜਾਬ ਵਿੱਚ ਪਹਿਲਾਂ ਅੱਤਵਾਦ ਦਾ ਦੌਰ ਤੇ ਫਿਰ ਗੈਂਗਸਟਰਾਂ ਦਾ ਦੌਰ ਚੱਲਿਆ ਤੇ ਪੰਜਾਬ ਅੰਦਰ ਮਾਰੂ ਨਸ਼ੇ ਲਿਆਉਣਾ ਵੀ ਇਨ੍ਹਾਂ ਪਾਰਟੀਆਂ ਦੇ ਲੀਡਰਾਂ ਦਾ ਹੀ ਸਿੱਧੇ ਅਸਿੱਧੇ ਤੌਰ ਤੇ ਹੱਥ ਹੈ। ਅਦਾਲਤਾਂ ਭਾਵੇਂ ਇਨ੍ਹਾਂ ਨੂੰ ਬਰੀ ਜਾਂ ਬੇਲਾਂ ਦੇ ਦੇਣ ਪਰ ਲੋਕਾਂ ਦੀ ਕਚਹਿਰੀ ਵਿੱਚ ਇਹ ਸਜਾ ਦੇ ਹੱਕਦਾਰ ਬਣੇ ਰਹਿਣਗੇ। ਸ਼੍ਰੋਮਣੀ ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਸੌ ਸਾਲ ਤੋਂ ਪੁਰਾਣੀ ਸ਼ਾਨਾਮੱਤਾ ਇਤਿਹਾਸ ਵਾਲੀ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਬਾਦਲ ਪਰਿਵਾਰ ਪੂਰੀ ਤਰ੍ਹਾਂ ਕਾਬਜ ਹੈ ਜਿਸ ਨੇ ਪਾਰਟੀ ਸਿਧਾਤਾਂ ਤੋਂ ਪਰੇ ਹਟ ਕੇ ਆਪਣੇ ਪਰਿਵਾਰ ਤੇ ਨਜਦੀਕੀ ਰਿਸ਼ਤੇਦਾਰੀਆਂ ਨੂੰ ਮੰਤਰੀ ਵਿਧਾਇਕ ਬਣਾ ਕੇ ਪੰਜਾਬ ਦੇ ਖਜਾਨੇ ਦੀ ਰੱਜ ਕੇ ਦੁਰਵਰਤੋਂ ਕਰਕੇ ਪੰਜਾਬ ਨੂੰ ਅਰਬਾਂ ਰੁਪਿਆਂ ਦਾ ਕਰਜ਼ਦਾਰ ਬਣਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਬਾਦਲ ਜਦੋਂ ਖੁਦ ਖਤਰੇ ਚ ਹੂੰਦੇ ਹੱਨ ਉਦੋਂ ਇਨ੍ਹਾਂ ਨੂੰ ਪੰਥ ਚੇਤੇ ਆਉਂਦਾ ਹੈਤੇ ਇਹ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਰਾਜਭਾਗ ਸੰਭਾਲ ਲੈਂਦੇ ਹੱਨ। ਕਾਂਗਰਸ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਾਣਬੁੱਝ ਕੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਅਸਫਲਤਾ ਨੂੰ ਲੁਕਾਉਣ ਵਾਸਤੇ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਦਾ ਚੇਹਰਾ ਬਦਲਿਆ। ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਪੰਜਾਬੀਆਂ ਤੇ ਵਿਸ਼ਵਾਸ ਨਹੀਂ ਹੈ। ਇਸ ਨੇ ਆਮ ਆਦਮੀ ਦੇ ਪਾਰਟੀ ਦੇ ਕਿੰਨੇ ਹੀ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟ ਤੇ ਪੰਜਾਬ ਪ੍ਰਧਾਨਾਂ ਨੂੰ ਜਲੀਲ ਕੀਤਾ। ਅਰਵਿੰਦ ਕੇਜਰੀਵਾਲ ਦਾ ਪੰਜਾਬ ਪ੍ਰਤੀ ਦੋਹਰਾ ਤੀਹਰਾ ਸਟੈਂਡ ਜਗ ਜਾਹਿਰ ਹੈ। ਜਦੋਂ ਕਿ ਕਿਸਾਨ ਜਥੇਬੰਦੀਆਂ ਨੇ ਭਾਰਤ ਦੇ ਜਿੱਦੀ ਪ੍ਰਧਾਨ ਮੰਤਰੀ ਦੀ ਆਕੜ ਭੰਨ ਕੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਇਆ ਤੇ ਕਿਸਾਨਾਂ ਨੇ ਹਮੇਸ਼ਾ ਸਰਬੱਤ ਦੇ ਭਲੇ ਲਈ ਕੰਮ ਕੀਤਾ। ਉਨ੍ਹਾਂ ਅੱਗੇ ਕਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕਾਂ ਦੀ ਅਵਾਜ ਸੁਣ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਕਿਉਂਕਿ ਵਿਧਾਨ ਸਭਾ ਤੇ ਪਾਰਲੀਮੈਂਟ ਵਿੱਚ ਕਿਸਾਨਾਂ ਤੇ ਮਜਦੂਰਾਂ ਦੀ ਅਵਾਜ ਉਠਾਉਣ ਲਈ ਮੈਂਬਰ ਬਨਣਾ ਜਰੂਰੀ ਹੂੰਦਾ ਹੈ। ਆਪਣੇ ਬਾਰੇ ਉਨ੍ਹਾਂ ਕਿਹਾ ਉਨ੍ਹਾਂ ਦੇ ਪਿਤਾ ਤੇ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਪਹਿਲਾਂ ਵੀ ਮੌਕਾ ਮਿਲ ਚੁੱਕਾ ਹੈ ਅਸੀਂ ਆਪਣੇ ਸਮੇਂ ਦੇ ਦੌਰਾਨ ਇਲਾਕੇ ਦੀ ਤਰੱਕੀ ਤੇ ਭਲੇ ਲਈ ਕੰਮ ਕੀਤਾ ਤੈ ਮੇਰੇ ਪਰਿਵਾਰ ਨੇ ਦਿੱਲੀ ਦੀਆਂ ਬਰੂਹਾਂ ਤੇ ਚੱਲੇ ਕਿਸਾਨੀ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ ਹੈ ਇਸੇ ਕਰਕੇ ਮੋਰਚੇ ਨੇ ਮੈਨੂੰ ਉਮੀਦਵਾਰੀ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਇਸ ਵਾਰ ਕਿਸਾਨ ਮਜਦੂਰ ਤੇ ਹਰ ਵਰਗ ਸਾਨੂੰ ਵੋਟ ਪਾ ਕੇ ਵਿਧਾਨ ਸਭਾ ਭੇਜੋ ਤਾਂ ਜੋ ਅਸੀਂ ਤੁਹਾਡੇ ਹੱਕਾਂ ਦੀ ਅਵਾਜ ਉਠਾ ਸਕੀਏ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ ਜਸਵਿੰਦਰ ਸਿੰਘ ਸਰਪੰਚ ਤਖਤੂਵਾਲਾ, ਸ ਬੇਅੰਤ ਸਿੰਘ ਸਰਪੰਚ, ਸਰਪੰਚ ਜਸਵਿੰਦਰ ਸਿੰਘ ਕੁੱਕੀ ਫਤਿਹਗੜ੍ਹ ਕੋਰੋਟਾਣਾ ਆਦਿ ਹਾਜ਼ਰ ਸੱਨ। ਇਸ ਮੌਕੇ ਪਿੰਡ ਦੁਸਾਂਝ ਦੇ ਵਾਸੀ ਸ ਦਰਸ਼ਨ ਸਿੰਘ ਸੰਘਾ ਲਿਖਾਰੀ, ਸਾਬਕਾ ਪੰਚ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਸੰਘਾ, ਸ਼ਮਸ਼ੇਰ ਸਿੰਘ ਸੰਘਾ, ਸ ਦਰਸ਼ਨ ਸਿੰਘ (ਨਿਕਾ ਸਿੰਘ) ਹਰਨੇਕ ਸਿੰਘ, ਸਿੰਘ, ਗੁਰਿੰਦਰ ਸਿੰਘ, ਧਰਿੰਦਰ ਸਿੰਘ ਬੱਬੂ, ਜਸਵੀਰ ਸਿੰਘ ਆਦਿ ਸ ਹੀਰੋ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਦੁਸਾਂਝ ਤੋੰ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਗੇ।