ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖ਼ਤਮ– ਡੇਰਾ ਸਿਰਸਾ ਦਾ ਫੈਸਲਾ ਕਿਸ ਪਾਉਣਗੇ ਵੋਟਾਂ
ਬਠਿੰਡਾ,19 ਫਰਵਰੀ: ਪੰਜਾਬ ਡਾਇਰੀ- ਵਿਧਾਨ ਸਭਾ ਚੋਣਾਂ ਦੌਰਾਨ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲਾ ਡੇਰਾ ਸੱਚਾ ਸੌਦਾ ਸਿਰਸਾ ਚੋਣਾਂ ਤੋਂ ਐਨ ਪਹਿਲਾਂ ਹੌਲੀ ਹੌਲੀ ਆਪਣੇ ‘ਸਿਆਸੀ ਪੱਤਿਆਂ’ ਤੋਂ ਪਰਦਾ ਚੁੱਕਣ ਲੱਗਿਆ ਹੈ। ਵਿਸ਼ੇਸ਼ ਤੱਥ ਹੈ ਕਿ ਇਸ ਵਾਰ ਡੇਰੇ ਦੇ ਸਿਆਸੀ ਵਿੰਗ ਨੇ ਕਿਸੇ ਇੱਕ ਧਿਰ ਨੂੰ ਨਹੀਂ ਬਲਕਿ ਇੱਕ ਅੱਧ ਨੂੰ ਛੱਡਕੇ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਚੋਗਾ ਪਾਇਆ ਹੈ। ਜਾਣਕਾਰੀ ਅਨੁਸਾਰ ਡੇਰਾ ਸਿਰਸਾ ਐਤਕੀਂ ਸਿਆਸੀ ਟਕਰਾਅ ਤੋਂ ਪਾਸਾ ਵੱਟਦਾ ਦਿਖਾਈ ਦੇ ਰਿਹਾ ਹੈ । ਨਵੀਂ ਸਰਕਾਰ ਕਿਸ ਦੀ ਬਣੇਗੀ, ਉਸ ਦਾ ਪੁਖਤਾ ਭੇਤ ਸਾਹਮਣੇ ਨਾ ਆਉਣ ਕਰਕੇ ਡੇਰਾ ਸਿਰਸਾ ਨੇ ਪੰਜਾਬ ਵਿੱਚ ਸਾਰੀਆਂ ਹੀ ਮੁੱਖ ਸਿਆਸੀ ਧਿਰਾਂ ਦੀ ਬਾਂਹ ਫੜਣ ਦੀ ਰਣਨੀਤੀ ਘੜੀ ਹੈ।
ਡੇਰੇ ਨੇ ਇਸ ਵਾਰ ਮੁੱਖ ਤੌਰ ਤੇ ਭਾਰਤੀ ਜੰਤਾ ਪਾਰਟੀ ਨਾਲ ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਆਸ਼ੀਰਵਾਦ ਦਿੱਤਾ ਹੈ ਜਦੋਂਕਿ ਦੂਸਰੇ ਸਥਾਨ ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹਨ। ਡੇਰਾ ਸਿਰਸਾ ਦੇ ਅਖਬਾਰ ’ਚ ਅੱਜ ਭਾਜਪਾ ਵੱਲੋਂ ਵੋਟਾਂ ਪਾਉਣ ਦੀ ਅਪੀਲ ਕਰਨ ਸਬੰਧੀ ਲੱਗੇ ਇਸ਼ਤਿਹਾਰ ਤੋਂ ਡੇਰੇ ਦੇ ਝੁਕਾਅ ਦਾ ਪਤਾ ਲੱਗਦਾ ਹੈ।