ਪਿੰਡ ਧਾਰੜ ਦੀ ਇਕਾਈ ਵੱਲੋ ਨਗਰ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦਾ ਇਕ ਵੱਡਾ ਇਕੱਠ ਹੋਇਆ!
ਜੰਡਿਆਲਾ ਗੁਰੂ, 1 ਮਾਰਚ (ਸੰਜੀਵ ਸੂਰੀ, ਪਿੰਕੂ ਆਨੰਦ) – ਚਿੱਟੇ ਦਾ ਨਸ਼ਾ ਜਿਸ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਜਿਸ ਨਾਲ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਇਸ ਮਹਿੰਗੇ ਨਸ਼ੇ ਦੀ ਪੂਰਤੀ ਲਈ ਨਸ਼ੇੜੀ ਲੋਕ ਲੁੱਟਾਂ ਖੌਹਾਂ, ਚੋਰੀਆਂ ਕਰ ਰਹੇ ਹਨ,ਲੋਕਾਂ ਘਰਾਂ ਤੋਂ ਨਿਕਲਣ ਲੱਗੇ ਡਰਦੇ ਹਨ। ਪ੍ਰਸ਼ਾਨ ਵੀ ਨਸ਼ਿਆ ਨੂੰ ਬੰਦ ਕਰਵਾਉਣ ਕੋਈ ਸਖਤੀ ਨਹੀ ਦਿਖਾ ਰਿਹਾ । ਇਸ ਨਸ਼ੇ ਨੂੰ ਠੱਲ ਪਾਉਣ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਧਾਰੜ ਦੀ ਇਕਾਈ ਵੱਲੋ ਨਗਰ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦਾ ਇਕ ਵੱਡਾ ਇਕੱਠ ਹੋਇਆ ਜਿਸ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਡੂੰਘੀ ਵਿਚਾਰ ਚਰਚਾ ਕੀਤੀ ਗਈ ਅਤੇ ਸਾਰੇ ਮੋਹਤਬਰਾਂ ਦੇ ਵਿਚਾਰ ਸੁਣਨ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਕਿਉ ਨਾ ਇਸਦੀ ਮੁਹਿੰਮ ਅਪਣੇ ਹੀ ਪਿੰਡ ਧਾਰੜ ਤੋ ਸ਼ੁਰੂ ਕੀਤੀ ਜਾਵੇ ਇਸ ਫੈਸਲੇ ਤੋ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਧਾਰੜ ਦੀ ਪੂਰੀ ਟੀਮ, ਪਿੰਡ ਦੀ ਪੰਚਾਇਤ , ਮੋਹਤਬਰ ਅਤੇ ਨੌਜਵਾਨ ਜੋਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਧਾਰੜ ਅਤੇ ਮਜੂਦਾ ਸਰਪੰਚ ਸ੍ਰ, ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਨੌਜਵਾਨ ਜੋ ਚਿੱਟੇ ਦੀ ਦਲਦਲ ਚ ਫਸ ਚੁੱਕੇ ਹਨ ਭਾਵੇਂ ਨਸ਼ਾ ਪੀ ਰਹੇ ਹਨ ਜਾਂ ਵੱਡੀ ਪੱਧਰ ਤੇ ਵੇਚ ਰਹੇ ਹਨ ਉਹਨਾਂ ਸਭਨਾਂ ਦੇ ਘਰ ਜਾ ਕੇ ਉਨ੍ਹਾਂ ਪਿਆਰ ਨਾਲ ਸਮਝਾਇਆ ਗਿਆ ਕਿ ਜੇਕਰ ਕੋਈ ਵੀਰ ਨਸ਼ਾ ਛੱਡਣ ਚਹੁੰਦਾ ਉਸ ਨੂੰ ਪਿੰਡ ਵੱਲੋ ਮੁਫ਼ਤ ਮੈਡੀਕਲ ਸਹਾਇਤਾ ਦਿੱਤੀ ਜਾਵੇਗੀ ਨਾਲ ਦੀ ਨਾਲ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸਤੇ ਪਿੰਡ ਵੱਲੋ ਸਖ਼ਤ ਐਕਸ਼ਨ ਲਿਆ ਜਾਵੇਗਾ ਅਤੇ ਪ੍ਰਸ਼ਾਸਨ ਕੋਲੋਂ ਸਖ਼ਤ ਤੋ ਸਖ਼ਤ ਕਾਰਵਾਈ ਕਰਵਾਈ ਜਾਵੇਗੀ ਇਸ ਮੌਕੇ ਕਈ ਨੌਜਵਾਨਾਂ ਨੇ ਨਸ਼ੇ ਅਤੇ ਮਾੜੇ ਕੰਮ ਛੱਡਣ ਦੀ ਗੱਲ ਕਹੀ ਅਤੇ ਇਕ ਚੰਗਾ ਜੀਵਨ ਬਸ਼ਰ ਕਰਨ ਦਾ ਪ੍ਰਣ ਕੀਤਾ ਇਸ ਮੌਕੇ ਇਕਾਈ ਪ੍ਰਧਾਨ ਦੀਦਾਰ ਸਿੰਘ, ਜਗਰੂਪ ਸਿੰਘ,ਦੀਪ ਸਿੰਘ ਆਮ ਆਦਮੀ ਪਾਰਟੀ ਆਗੂ,ਰਵੀ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਸਿੰਘ ਵਿਰਕ,ਪੱਟੂ ਸਿੰਘ ਤੋ ਇਲਾਵਾ ਵੱਡੀ ਗਿੱਣਤੀ ਵਿਚ ਲੋਕ ਹਾਜ਼ਰ ਸਨ। ਧਾਰ ਪਿੰਡ ਦੇ ਲੋਕਾਂ ਵੱਲ ਵੇਖ ਕੇ ਹੋਰ ਸਾਰੇ ਪਿੰਡਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਇਹ ਇਕ ਬਹੁਤ ਵਧੀਆ ਉਪਰਾਲਾ ਹੈ ਜੇਕਰ ਸਾਰੇ ਇਕੱਠੇ ਹੋ ਜਾਨ ਤਾਂ ਇਸ ਕੋਹੜ ਨੂੰ ਪੰਜਾਬ ਵਿੱਚੋਂ ਕੱਢਿਆ ਜਾ ਸਕਦਾ ਹੈ