ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਬਰਬਾਦੀ ਹੈ : ਜੋਤੀ ਮਲਹੋਤਰਾ
ਜ਼ੀਰਾ, 5 ਮਾਰਚ ( ਅੰਗਰੇਜ਼ ਬਰਾੜ ) – ਰੂਸ ਵੱਲੋਂ ਯੁਕਰੇਨ ਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਪੂਰੇ ਵਰਲਡ ਵਿਚ ਇਸ ਦੀ ਚਰਚਾ ਜ਼ੋਰਾਂ ਤੇ ਹੈ ਪਰ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਸਗੋਂ ਬਰਬਾਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਮੈਡਮ ਜੋਤੀ ਮਲਹੋਤਰਾ ਨੇ ਇਸ ਪ੍ਰਤੀਨਿਧ ਨਾਲ ਫੋਨ ਤੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰ ਜੰਗ ਦੇ ਭਿਆਨਕ ਸਿੱਟੇ ਨਿਕਲਦੇ ਹਨ ਅਤੇ ਜੰਗ ਨਾਲ ਪੀਡ਼ਤ ਦੇਸ਼ ਹੀ ਨਹੀਂ ਸਗੋਂ ਵਿਸ਼ਵ ਬੁਰੀ ਤਰ੍ਹਾਂ ਨਾਲ ਲਤਾੜਿਆ ਜਾਂਦਾ ਹੈ। ਜੋਤੀ ਮਲਹੋਤਰਾ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਭਾਰਤੀਆਂ ਤੋਂ ਇਲਾਵਾ ਵੱਖ ਵੱਖ ਸਟੇਟਾਂ ਅਤੇ ਦੇਸ਼ਾਂ ਦੇ ਲੋਕ ਫਸੇ ਹੋਏ ਹਨ। ਜੰਗੀ ਦੇਸ਼ਾਂ ਵਿਚ ਫਸੇ ਵਿਦਿਆਰਥੀ ਜਿੱਥੇ ਖੱਜਲ ਖੁਆਰ ਹੋ ਰਹੇ ਹਨ ਉਥੇ ਉਨ੍ਹਾਂ ਦੇ ਮਾਪੇ ਵੀ ਬੇਹੱਦ ਚਿੰਤਤ ਹਨ। ਜੋਤੀ ਮਲਹੋਤਰਾ ਨੇ ਕਿਹਾ ਕਿ ਜੰਗ ਵਰਗੀ ਸਥਿਤੀ ਨਾਲ ਨਜਿੱਠਣ ਲਈ ਸ਼ਹਿਣਸ਼ੀਲਤਾ ਹੋਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਰੂਸ ਅਤੇ ਯੂਕਰੇਨ ਦੇ ਪ੍ਰਤੀਨਿਧੀਆਂ ਨੂੰ ਵੈਰ ਵਿਰੋਧ ਭੁਲਾ ਕੇ ਟੇਬਲ ਬੈਠਕ ਕਰਨ ਦੀ ਅਪੀਲ ਕੀਤੀ।
ਐਡਵੋਕੇਟ ਜੋਤੀ ਮਲਹੋਤਰਾ ਦੀ ਫੋਟੋ
