ਰਾਜ ਪੱਧਰੀ ਕੁਇਜ਼ ਮੁਕਾਬਲੇ ’ਚ ਸਰਕਾਰੀ ਸੀ.ਸੈ.ਸਕੂਲ ਸ਼ੇਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ
ਫ਼ਰੀਦਕੋਟ, 8 ਮਾਰਚ (ਜਸਬੀਰ ਕੌਰ ਜੱਸੀ)-ਰਾਜ ਸਿੱਖਿਆ ਅਤੇ ਖੋਜ ਸਿਖਲਾਈ ਪ੍ਰੀਸ਼ਦ (ਐਸ.ਸੀ.ਆਰ.ਟੀ.) ਪੰਜਾਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅਵਿਸ਼ਕਾਰ ਅਭਿਆਨ ਤਹਿਤ ਕਰਵਾਏ ਰਾਜ ਪੱਧਰੀ ਕੁਇਜ਼ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਦੀ 6ਵੀਂ ਤੋਂ 8ਵੀਂ ਗਰੁੱਪ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ, ਆਪਣੇ ਅਧਿਆਪਕਾਂ, ਮਾਪਿਆਂ ਅਤੇ ਫ਼ਰੀਦਕੋਟ ਦਾ ਨਾਮ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ’ਚ ਗਣਿਤ, ਸਾਇੰਸ, ਅੰਗਰੇਜ਼ੀ ਅਤੇ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਸੀ। ਸਰਕਾਰੀ ਸੀਨੀਅਰ ਸੈਕੰਡਰੀ ਸ਼ੇਰ ਸਿੰਘ ਵਾਲਾ ਦੀ ਜੇਤੂ ਟੀਮ ’ਚ ਸ਼ਾਮਲ ਵਿਦਿਆਰਥੀ ਧਰਮਪ੍ਰੀਤ ਸ਼ਰਮਾ, ਗੁਰਪ੍ਰੀਤ ਸਿੰਘ, ਗੁਰਵੀਰ ਕੌਰ ਨੂੰ ਰਾਜ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕਰਨ ਤੇ 1500 ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾ ਇਸ ਟੀਮ ਨੇ ਬਲਾਕ ਪੱਧਰ ਅਤੇ ਜ਼ਿਲਾ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਕੇ ਕ੍ਰਮਵਾਰ 600 ਅਤੇ 800 ਰੁਪਏ ਦਾ ਨਗਦ ਇਨਾਮ ਜਿੱਤਿਆ ਸੀ। ਇਸ ਪ੍ਰਾਪਤੀ ਤੇ ਸਕੂਲ ਦੇ ਪਿ੍ਰੰਸੀਪਲ ਨੀਲਮ ਰਾਣੀ, ਪੜੋ ਪੰਜਾਬ-ਪੜਾਓ ਪੰਜਾਬ ਦੀ ਟੀਮ ਤੇ ਟੀਮ ਦੇ ਗਾਈਡ ਅਧਿਅਪਾਕ ਗਗਨਦੀਪ ਨਰੂਲਾ, ਰੂਚੀ ਗਰਗ, ਮਨਜੀਤ ਕੌਰ, ਸੁਰਿੰਦਰ ਕੌਰ ਨੂੰ ਸ਼੍ਰੀ ਸੱਤਪਾਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਬਿਹਾਰੀ ਲਾਲ ਜ਼ਿਲਾ ਮੈਂਟਰ ਸਾਇੰਸ, ਸੁਨੀਲ ਮਿੱਤਲ ਜ਼ਿਲਾ ਮੈਂਟਰ ਹਿਸਾਬ, ਸੁਰਿੰਦਰ ਸੱਚਦੇਵਾ ਜ਼ਿਲਾ ਮੈਂਟਰ ਸਮਾਜਿਕ ਸਿੱਖਿਆ-ਅੰਗਰੇਜ਼ੀ, ਜਸਬੀਰ ਸਿੰਘ ਜੱਸੀ ਜ਼ਿਲਾ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਨੇ ਵਧਾਈ ਦਿੰਦਿਆਂ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਣ ਵਾਸਤੇ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਫ਼ੋਟੋ:08ਐਫ਼ਡੀਕੇਪੀਜਸਬੀਰਕੌਰ2:ਸਰਕਾਰੀ ਸੀਨੀਅਰ ਸ਼ੇਰ ਸਿੰਘ ਵਾਲਾ ਜੇਤੂ ਟੀਮ ਨੂੰ ਰਾਜ ਪੱਧਰ ਤੇ ਦੂਜਾ ਸਥਾਨ ਹਾਸਲ ਕਰਨ ਤੇ ਸਨਮਾਨਿਤ ਕਰਦੇ ਹੋਏ ਜਰਨੈਲ ਸਿੰਘ ਕਾਲੇਕੇ ਡਾਇਰੈੱਕਟਰ ਐਸ.ਸੀ.ਈ.ਆਰ.ਪੰਜਾਬ ਅਤੇ ਹੋਰ।