ਭਾਈ ਸੁਖਵਿੰਦਰ ਸਿੰਘ ਸੋਢੀ ਨੂੰ ਸਦਮਾ, ਮਾਤਾ ਦਾ ਦੇਹਾਂਤ
ਜ਼ੀਰਾ 22 ਮਾਰਚ (ਅੰਗਰੇਜ਼ ਬਰਾੜ ) – ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜ਼ੀਰਾ ਦੇ ਹੈੱਡ ਗ੍ਰੰਥੀ ਅਤੇ ਰਾਗੀ ਭਾਈ ਸੁਖਵਿੰਦਰ ਸਿੰਘ ਸੋਢੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਸ੍ਰੀਮਤੀ ਸੰਤੋਸ਼ ਕੌਰ ਸੋਢੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਕਾਲ ਚਲਾਣਾ ਕਰ ਗਏ । ਇਸ ਦੁੱਖ ਭਰੀ ਘੜੀ ਵਿੱਚ ਬਾਬਾ ਹਰਜੀਤ ਸਿੰਘ ਸੋਢੀ ਅਤੇ ਰਾਗੀ ਭਾਈ ਸੁਖਵਿੰਦਰ ਸਿੰਘ ਸੋਢੀ ਦੇ ਨਾਲ ਕਵੀਸ਼ਰ ਇਕਬਾਲ ਸਿੰਘ ਬਰਾੜ, ਕਵੀਸ਼ਰ ਪਰਮਜੀਤ ਸਿੰਘ ਪੰਮਾ, ਕਵੀਸ਼ਰ ਭੁਪਿੰਦਰ ਸਿੰਘ ਸਫਰੀ, ਬਾਬਾ ਸੁਖਵੰਤ ਸਿੰਘ ਥਿੰਦ, ਬਾਬਾ ਸੁਖਮੰਦਰ ਸਿੰਘ ਫੇਰੋਕੇ, ਗ੍ਰੰਥੀ ਨਿਸ਼ਾਨ ਸਿੰਘ, ਬਾਬਾ ਗੁਰਸੇਵਕ ਸਿੰਘ ਸੁਲਹਾਣੀ ਵਾਲੇ, ਅਵਤਾਰ ਸਿੰਘ ਸੁਲਹਾਣੀ, ਗ੍ਰੰਥੀ ਜਗਜੀਤ ਸਿੰਘ ਫੇਰੋਕੇ, ਸਰਪੰਚ ਸੁਖਚੈਨ ਸਿੰਘ ਬਰਾੜ, ਸਾਬਕਾ ਸਰਪੰਚ ਕੁਲਦੀਪ ਸਿੰਘ ਸਿੱਧੂ, ਸਾਬਕਾ ਸਰਪੰਚ ਜਗਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਟੀਟੂ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ।
ਸਵਰਗੀ ਮਾਤਾ ਸੰਤੋਸ਼ ਕੌਰ ਸੋਢੀ ਦੀ ਫੋਟੋ